ਮੁੰਬਈ : ਸਟੰਟ ਵੀਡੀਓ ਬਣਾਉਣ ਲਈ ਇਮਾਰਤ ''ਚ ਦਾਖ਼ਲ ਹੋਣ ਦੇ ਦੋਸ਼ ''ਚ ਰੂਸ ਦੇ 2 ਯੂ-ਟਿਊਬਰ ਗ੍ਰਿਫ਼ਤਾਰ

Tuesday, Dec 27, 2022 - 03:01 PM (IST)

ਮੁੰਬਈ : ਸਟੰਟ ਵੀਡੀਓ ਬਣਾਉਣ ਲਈ ਇਮਾਰਤ ''ਚ ਦਾਖ਼ਲ ਹੋਣ ਦੇ ਦੋਸ਼ ''ਚ ਰੂਸ ਦੇ 2 ਯੂ-ਟਿਊਬਰ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਰੂਸ ਦੇ 2 ਯੂ-ਟਿਊਬਰ ਸਟੰਟ ਵੀਡੀਓ ਬਣਾਉਣ ਲਈ ਇੱਥੇ ਤਾਰਦੇਵ 'ਚ 60 ਮੰਜ਼ਿਲਾ ਟਾਵਰ ਕੰਪਲੈਕਸ 'ਚ ਦਾਖ਼ਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਭਾਰਤੀ ਦੰਡਾਵਲੀ ਦੀ ਧਾਰਾ 452 ਸਮੇਤ ਹੋਰ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਰੂਸੀ ਦੂਤਘਰ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ।

ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਇਕ ਸਟੰਟ ਵੀਡੀਓ ਬਣਾਉਣ ਲਈ ਟਵਿਨ ਟਾਵਰ ਕੰਪਲੈਕਸ 'ਦਿ ਇੰਪੀਰੀਅਲ' 'ਚ ਦਾਖ਼ਲ ਹੋਏ ਸਨ। ਮੌਕੇ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਸੀ.ਸੀ.ਟੀ.ਵੀ. ਕੈਮਰੇ 'ਚ ਉਨ੍ਹਾਂ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਜਾਂਚ 'ਚ ਪਤਾ ਲੱਗਾ ਕਿ ਦੋਵੇਂ ਪੌੜ੍ਹੀਆਂ ਤੋਂ 58ਵੀਂ ਮੰਜ਼ਿਲ ਤੱਕ ਪਹੁੰਚ ਗਏ ਸਨ ਅਤੇ ਇਮਾਰਤ ਦੇ ਬਾਹਰੀ ਪਾਸਿਓਂ ਉਤਰਨ ਦੌਰਾਨ ਸਟੰਟ ਕਰਦੇ ਹੋਏ ਵੀਡੀਓ ਬਣਾਉਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਦੇਖ ਲਿਆ ਤਾਂ ਉਹ 28ਵੀਂ ਮੰਜ਼ਿਲ 'ਤੇ ਆ ਗਏ। ਇਸ ਤੋਂ ਬਾਅਦ 5ਵੀਂ ਮੰਜ਼ਿਲ 'ਤੇ ਲੁੱਕ ਗਏ ਅਤੇ ਉੱਥੋਂ ਇਕ ਟਿੱਲੇ 'ਤੇ ਛਾਲ ਮਾਰ ਦਿੱਤੀ। ਦੋਸ਼ੀਆਂ ਦੇ ਹੱਥਾਂ ਅਤੇ ਪੈਰਾਂ 'ਤੇ ਸੱਟ ਲੱਗੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।


author

DIsha

Content Editor

Related News