ਪੀ.ਓ.ਕੇ. ਤੋਂ ਆਏ ਦੋ ਨਾਬਾਲਗਾਂ ਨੂੰ ਐੱਲ.ਓ.ਸੀ. ਦੇ ਤੰਗਧਾਰ ਸੈਕਟਰ 'ਚ ਕੀਤਾ ਗਿਆ ਗ੍ਰਿਫਤਾਰ

05/26/2017 1:33:35 PM

ਕਸ਼ਮੀਰ— ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਫੌਜ ਨੇ ਦੋ ਨਾਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਜ਼ਿਲੇ ਦੇ ਨਾਲ ਲੱਗਦੀ ਐੱਲ.ਓ.ਸੀ. ਦੇ ਤੰਗਧਾਰ ਸੈਕਟਰ 'ਚ ਹਿਰਾਸਤ 'ਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦੋਵੇਂ ਪੀ.ਓ.ਕੇ. 'ਚ ਕੰਟਰੋਲ ਰੇਖਾ ਦੇ ਕੋਲ ਵੱਸੇ ਕਿਸੇ ਪਿੰਡ ਦੇ ਦੱਸੇ ਜਾ ਰਹੇ ਹਨ। ਫਿਲਹਾਲ ਦੋਵੇਂ ਲੜਕਿਆਂ ਤੋਂ ਪੁੱਛਗਿੱਛ ਜਾਰੀ ਹੈ।
ਅੱਤਵਾਦੀ ਲੁੱਕੇ ਹੋਣ ਦਾ ਅੰਦਾਜ਼ਾ
ਐੱਲਓਸੀ ਨਾਲ ਲੱਗਦੇ ਇਲਾਕਿਆਂ 'ਚ ਫੌਜ ਵਲੋਂ ਤਲਾਸ਼ ਮੁਹਿੰਮ ਜਾਰੀ ਹੈ। ਅੰਦਾਜ਼ਾ ਜਤਾਇਆ ਜਾ ਰਿਹੀ ਹੈ ਕਿ ਇਨ੍ਹਾਂ ਇਲਾਕਿਆਂ 'ਚ ਅੱਤਵਾਦੀ ਲੁੱਕੇ ਹੋਏ ਹਨ। ਸੁਰੱਖਿਆ ਫੋਰਸ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਇਲਾਕੇ ਦੇ ਚੱਪੇ-ਚੱਪੇ ਦੀ ਤਲਾਸ਼ ਕਰ ਕੇ ਇਨ੍ਹਾਂ ਅੱਤਵਾਦੀਆਂ ਨੂੰ ਲੱਭ ਲਵੇ। 
ਜ਼ਿਕਰਯੋਗ ਹੈ ਕਿ ਪੁਲਵਾਮਾ 'ਚ 2 ਦਿਨ ਪਹਿਲਾ ਫੌਜ ਵਲੋਂ ਹੱਕੀਪੋਰਾ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਦੀਆਂ ਵੀ ਖਬਰਾਂ ਆਈਆਂ ਸਨ ਪਰ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਸੀ।


Related News