ਜੰਮੂ-ਕਸ਼ਮੀਰ: ਉੜੀ ਸੈਕਟਰ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਫੋਰਸ ਨੇ ਦੋ ਅੱਤਵਾਦੀ ਕੀਤੇ ਢੇਰ

Saturday, Jun 22, 2024 - 06:41 PM (IST)

ਜੰਮੂ-ਕਸ਼ਮੀਰ: ਉੜੀ ਸੈਕਟਰ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਸੁਰੱਖਿਆ ਫੋਰਸ ਨੇ ਦੋ ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ- ਉੱਤਰੀ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਦੇ ਗੋਲਲਾਨ ਇਲਾਕੇ 'ਚ ਸੁਰੱਖਿਆ ਫੋਰਸ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੁਰੱਖਿਆ ਫੋਰਸ ਨੇ ਉੜੀ ਸੈਕਟਰ 'ਚ ਐੱਲ.ਓ.ਸੀ. ਨੇੜੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜਾਣਕਾਰੀ ਮੁਤਾਬਕ, ਦੋਵੇਂ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦੇਈਏ ਕਿ ਅੱਤਵਾਦੀਆਂ ਦੇ ਨਾਲ ਸੁਰੱਖਿਆ ਫੋਰਸ ਦਾ ਮੁਕਾਬਲਾ ਅਜੇ ਵੀ ਜਾਰੀ ਹੈ। 

ਫਿਲਹਾਲ ਮਾਰੇ ਗਏ ਅੱਤਵਾਦੀਆਂ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਸੁਰੱਖਿਆ ਫੋਰਸ ਇਨ੍ਹਾਂ ਦੀ ਪਛਾਣ 'ਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਬੁੱਧਵਾਰ 21 ਜੂਨ ਨੂੰ ਬਾਰਾਮੂਲਾ 'ਚ ਮਕੁਬਾਲੇ 'ਚ ਸੁਰੱਖਿਆ ਫੋਰਸ ਨੇ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਦੋਵੇਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ। 

ਕਸ਼ਮੀਰ 'ਤ ਮੁੜ ਅੱਤਵਾਦ ਨੂੰ ਜ਼ਿੰਦਾ ਕਰਨ ਦੀ ਸਾਜ਼ਿਸ਼ ਰਚ ਰਿਹਾ ਪਾਕਿਸਤਾਨ

ਗੁਆਂਢੀ ਮੁਲਕ ਪਾਕਿਸਤਾਨੀ ਉੱਤਰੀ-ਕਸ਼ਮੀਰ 'ਚ ਫਿਰ ਤੋਂ ਅੱਤਵਾਦ ਨੂੰ ਸਰਗਰਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਇਸ ਖੇਤਰ 'ਚ 2005 ਤੋਂ 2015 ਤਕ ਅੱਤਵਾਦ ਫੈਲਿਆ ਸੀ। ਹਾਲਾਂਕਿ, 2019 'ਚ ਜੰਮੂ-ਕਸ਼ਮੀਰ ਪੁਲਸ ਦੀ ਇਕ ਮੁਹਿੰਮ ਤਹਿਤ ਬਾਰਾਮੂਲਾ ਜ਼ਿਲ੍ਹੇ ਨੂੰ ਅੱਤਵਾਦੀ ਮੁਕਤ ਐਲਾਨ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਪਾਕਿਸਤਾਨੀ ਮੂਲ ਦੇ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ਅਜੇ ਸਥਾਨਕ ਅੱਤਵਾਦੀਆਂ ਤੋਂ ਜ਼ਿਆਦਾ ਹੈ ਪਰ ਇਨ੍ਹਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ। 


author

Rakesh

Content Editor

Related News