ਮਾਂ ਨਾਲ ਸੁੱਤੇ 2 ਮਾਸੂਮ ਭਰਾਵਾਂ ਨੂੰ ਸੱਪ ਨੇ ਡੰਗਿਆ, ਦੋਵਾਂ ਦੀ ਮੌਤ, ਪਰਿਵਾਰ ਸਣੇ ਪੂਰੇ ਪਿੰਡ ''ਚ ਪੱਸਰਿਆ ਮਾਤਮ

Wednesday, Sep 20, 2023 - 01:42 AM (IST)

ਮਾਂ ਨਾਲ ਸੁੱਤੇ 2 ਮਾਸੂਮ ਭਰਾਵਾਂ ਨੂੰ ਸੱਪ ਨੇ ਡੰਗਿਆ, ਦੋਵਾਂ ਦੀ ਮੌਤ, ਪਰਿਵਾਰ ਸਣੇ ਪੂਰੇ ਪਿੰਡ ''ਚ ਪੱਸਰਿਆ ਮਾਤਮ

ਕੁਰੂਕਸ਼ੇਤਰ : ਜ਼ਿਲ੍ਹੇ ਦੇ ਬਾਬੈਨ ਅਧੀਨ ਪੈਂਦੇ ਪਿੰਡ ਬਰਥਲਾ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ 2 ਸਕੇ ਮਾਸੂਮ ਭਰਾਵਾਂ ਦੀ ਮੌਤ ਹੋ ਗਈ। ਬੀਤੀ ਰਾਤ ਦੋਵੇਂ ਬੱਚੇ ਆਪਣੀ ਮਾਂ ਨਾਲ ਬੈੱਡ 'ਤੇ ਸੁੱਤੇ ਹੋਏ ਸਨ। ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਦੋਵਾਂ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਹਰਦੀਪ ਨਿੱਝਰ ਕਤਲ ਕੇਸ: ਕੌਣ ਹੈ ਕੈਨੇਡਾ ਸਰਕਾਰ ਵੱਲੋਂ ਕੱਢੇ ਗਏ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ?

ਪ੍ਰਾਪਤ ਜਾਣਕਾਰੀ ਅਨੁਸਾਰ ਬਾਬੈਨ ਦੇ ਪਿੰਡ ਬਰਥਲਾ 'ਚ 2 ਸਕੇ ਭਰਾ ਕਯਾਨ (ਸਾਢੇ 3 ਸਾਲ) ਅਤੇ ਏਵਿਨ (6 ਸਾਲ) ਸੋਮਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੀ ਮਾਂ ਨਾਲ ਬੈੱਡ 'ਤੇ ਸੁੱਤੇ ਹੋਏ ਸਨ। ਇਸ ਦੌਰਾਨ ਰਾਤ ਕਰੀਬ 12 ਵਜੇ ਛੋਟੇ ਭਰਾ ਕਯਾਨ ਦੇ ਕੰਨ 'ਚ ਤੇਜ਼ ਦਰਦ ਹੋਇਆ ਤਾਂ ਉਸ ਨੇ ਮਾਂ ਨੂੰ ਦੱਸਿਆ। ਇਸ ਤੋਂ ਬਾਅਦ ਏਵਿਨ ਨੇ ਵੀ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਕੰਨ ਬਿਲਕੁਲ ਨੀਲੇ ਪੈ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਤਾਂ ਉਹ ਉਨ੍ਹਾਂ ਨੂੰ ਲਾਡਵਾ ਅਤੇ ਫਿਰ ਮੁਲਾਣਾ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਨੇ ਕਯਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਏਵਿਨ ਨੂੰ ਦਾਖਲ ਕਰਵ ਲਿਆ ਗਿਆ। ਸਵੇਰੇ ਇਲਾਜ ਦੌਰਾਨ ਏਵਿਨ ਨੇ ਵੀ ਦਮ ਤੋੜ ਦਿੱਤਾ। ਇਸ ਦੌਰਾਨ ਬੱਚਿਆਂ ਦਾ ਪੂਰਾ ਸਰੀਰ ਨੀਲਾ ਪੈ ਚੁੱਕਾ ਸੀ। ਪਤਾ ਲੱਗਾ ਕਿ ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਸੀ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ ਪਹੁੰਚਣ 'ਤੇ NIA ਵੱਲੋਂ ਯੂਕੇ ਨਿਵਾਸੀ ਸਰਬਜੀਤ ਸਿੰਘ ਗ੍ਰਿਫ਼ਤਾਰ, MP ਮਾਨ ਨੇ ਕੀਤੀ ਨਿੰਦਾ

ਦੋਵਾਂ ਬੱਚਿਆਂ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਪੱਸਰ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਦੋਵੇਂ ਬੱਚਿਆਂ ਦਾ ਪਿੰਡ ਵਿੱਚ ਹੀ ਇਕੱਠਿਆਂ ਸਸਕਾਰ ਕੀਤਾ ਗਿਆ। ਇਸ ਦੌਰਾਨ ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ਨਮ ਸਨ। ਫਿਲਹਾਲ ਹਾਦਸੇ ਤੋਂ ਬਾਅਦ ਸੱਪ ਫੜਨ ਵਾਲੇ ਸਤੀਸ਼ ਫਫੜਾਨਾ ਮੌਕੇ 'ਤੇ ਪਹੁੰਚੇ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਫੜ ਲਿਆ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News