ਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦ

Saturday, Nov 16, 2024 - 04:03 PM (IST)

ਗੜ੍ਹਚਿਰੌਲੀ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਪੁਲ 'ਤੇ ਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਇਕ ਆਈ. ਈ. ਡੀ. 'ਚ ਉਸ ਸਮੇਂ ਧਮਾਕਾ ਹੋ ਗਿਆ, ਜਦੋਂ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਉਸ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਇਸ ਧਮਾਕੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਕਸਲੀਆਂ ਨੇ ਪਰਲਾਕੋਟਾ ਨਦੀ 'ਤੇ ਬਣੇ ਪੁਲਸ 'ਤੇ ਆਈ. ਈ. ਡੀ. ਲਾਏ ਹਨ, ਜੋ ਭਾਮਰਾਗੜ੍ਹ ਨੂੰ ਤਾੜਗਾਂਵ ਨਾਲ ਜੋੜਦਾ ਹੈ। 

ਅਧਿਕਾਰੀ ਮੁਤਾਬਕ ਬੰਬ ਦਾ ਪਤਾ ਲਾਉਣ ਅਤੇ ਉਸ ਨੂੰ ਨਸ਼ਟ ਕਰਨ ਵਾਲਾ ਦਸਤਾ ਗੜ੍ਹਚਿਰੌਲੀ ਤੋਂ ਹੈਲੀਕਾਪਟਰ ਜ਼ਰੀਏ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ, ਜਦਕਿ ਗੜ੍ਹਚਿਰੌਲੀ ਪੁਲਸ, ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਦੀਆਂ ਟੀਮਾਂ ਨੇ ਇਲਾਕੇ ਦੀ ਭਾਲ ਕੀਤੀ ਅਤੇ ਵਿਸਫੋਟਕ ਬਰਾਮਦ ਕੀਤਾ। ਅਧਿਕਾਰੀ ਨੇ ਕਿਹਾ ਕਿ ਧਮਾਕੇ 'ਚ ਕੋਈ ਵੀ ਜਵਾਨ ਜ਼ਖ਼ਮੀ ਨਹੀਂ ਹੋਇਆ। ਇਲਾਕੇ ਵਿਚ ਹੋਰ ਵਿਸਫੋਟਕਾਂ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਤਲਾਸ਼ੀ ਜਾਰੀ ਹੈ। 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਰੁਕਾਵਟ ਪਾਉਣ ਦੀ ਨਕਸਲੀਆਂ ਦੀ ਸਾਜ਼ਿਸ਼ ਪੁਲਸ ਦੀ ਚੌਕਸੀ ਕਾਰਨ ਨਾਕਾਮ ਹੋ ਗਈ। 


Tanu

Content Editor

Related News