ਓਡੀਸ਼ਾ ਤੋਂ ਸਪਲਾਈ ਹੁੰਦਾ 102 ਕਿੱਲੋ ਗਾਂਜਾ ਬਰਾਮਦ, 51 ਲੱਖ ਦੀ ਖੇਪ ਸਮੇਤ ਦੋ ਗ੍ਰਿਫਤਾਰ

Thursday, Mar 12, 2026 - 02:54 PM (IST)

ਓਡੀਸ਼ਾ ਤੋਂ ਸਪਲਾਈ ਹੁੰਦਾ 102 ਕਿੱਲੋ ਗਾਂਜਾ ਬਰਾਮਦ, 51 ਲੱਖ ਦੀ ਖੇਪ ਸਮੇਤ ਦੋ ਗ੍ਰਿਫਤਾਰ

ਨੈਸ਼ਨਲ ਡੈਸਕ : ਛੱਤੀਸਗੜ੍ਹ ਦੀ ਬਸਤਰ ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਅੰਤਰਰਾਜੀ ਗਾਂਜਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 102.82 ਕਿੱਲੋਗ੍ਰਾਮ ਨਾਜਾਇਜ਼ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 51 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਰੇਲਵੇ ਫਾਟਕ ਕੋਲੋਂ ਫੜਿਆ ਗਿਆ ਪਹਿਲਾ ਤਸਕਰ 
ਪੁਲਸ ਨੂੰ ਮੁਖਬਿਰ ਤੋਂ ਸੂਚਨਾ ਮਿਲੀ ਸੀ ਕਿ ਓਡੀਸ਼ਾ ਤੋਂ ਨਸ਼ੇ ਦੀ ਇੱਕ ਵੱਡੀ ਖੇਪ ਲੈ ਕੇ ਇੱਕ ਤਸਕਰ ਆੜਾਵਾਲ ਰੇਲਵੇ ਫਾਟਕ ਕੋਲ ਗਾਹਕ ਦੀ ਤਲਾਸ਼ ਵਿੱਚ ਖੜ੍ਹਾ ਹੈ। ਇਸ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਪਵਨ ਨੇਤਾਮ (29) ਨਾਮਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਕੋਲੋਂ 2.58 ਕਿੱਲੋ ਗਾਂਜਾ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ।

ਓਡੀਸ਼ਾ ਵਿੱਚ ਛਾਪੇਮਾਰੀ, ਮੁੱਖ ਸਪਲਾਇਰ ਕਾਬੂ
 ਗ੍ਰਿਫਤਾਰ ਕੀਤੇ ਗਏ ਪਵਨ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਇਹ ਗਾਂਜਾ ਓਡੀਸ਼ਾ ਦੇ ਇੱਕ ਵੱਡੇ ਸਪਲਾਇਰ ਤੋਂ ਲੈ ਕੇ ਆਇਆ ਹੈ। ਉਸ ਦੀ ਨਿਸ਼ਾਨਦੇਹੀ 'ਤੇ ਬਸਤਰ ਪੁਲਿਸ ਦੀ ਟੀਮ ਨੇ ਤੁਰੰਤ ਓਡੀਸ਼ਾ ਦੇ ਰਾਇਗੜ੍ਹਾ ਜ਼ਿਲ੍ਹੇ ਦੇ ਪਿੰਡ ਦਾਬਲੀਗੁੜਾ ਵਿੱਚ ਛਾਪੇਮਾਰੀ ਕੀਤੀ। ਉੱਥੋਂ ਮੁੱਖ ਸਪਲਾਇਰ ਹੀਰਾਲਾਲ ਨਾਇਕ ਉਰਫ ਕਵੀ ਨਾਇਕ (40) ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 100 ਕਿੱਲੋ ਤੋਂ ਵੱਧ ਗਾਂਜਾ ਬਰਾਮਦ ਹੋਇਆ।

ਕੋਰਟ ਨੇ ਮੁਲਜ਼ਮਾਂ ਨੂੰ ਭੇਜਿਆ ਜੇਲ੍ਹ 
ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਐਨ.ਡੀ.ਪੀ.ਐਸ. (NDPS) ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੁੱਧਵਾਰ ਨੂੰ ਉਨ੍ਹਾਂ ਨੂੰ ਜਗਦਲਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਸਫਲ ਕਾਰਵਾਈ ਵਿੱਚ ਡੀ.ਐਸ.ਪੀ. ਸੁਮਿਤ ਚੰਦਰਾ, ਥਾਣਾ ਇੰਚਾਰਜ ਲੀਲਾਧਰ ਰਾਠੌਰ ਅਤੇ ਬਸਤਰ ਫਾਈਟਰਜ਼ ਦੀ ਟੀਮ ਦਾ ਅਹਿਮ ਯੋਗਦਾਨ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News