ਤਾਮਿਲਨਾਡੂ ਵਿਧਾਨ ਸਭਾ ਚੋਣਾਂ, ਡੀ. ਐੱਮ. ਕੇ. ਨੇ ਸੀ. ਪੀ. ਆਈ. ਨੂੰ ਦਿੱਤੀਆਂ 5 ਸੀਟਾਂ
Wednesday, Mar 18, 2026 - 11:41 PM (IST)
ਚੇਨਈ, (ਭਾਸ਼ਾ)- ਤਾਮਿਲਨਾਡੂ ’ਚ ਸੱਤਾਧਾਰੀ ਡੀ. ਐੱਮ. ਕੇ. ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਸਹਿਯੋਗੀ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਨੂੰ ਬੁੱਧਵਾਰ 5 ਸੀਟਾਂ ਅਲਾਟ ਕੀਤੀਆਂ।
ਡੀ. ਐੱਮ. ਕੇ. ਨੇ ਇਕ ਬਿਆਨ ’ਚ ਕਿਹਾ ਕਿ ਪਾਰਟੀ ਹੈੱਡਕੁਆਰਟਰ ‘ਅੰਨਾ ਅਰੀਵਲਯਮ’ ਵਿਖੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਭਾਰਤੀ ਕਮਿਊਨਿਸਟ ਪਾਰਟੀ 5 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ।
ਸੀ. ਪੀ. ਆਈ. ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ 6 ਸੀਟਾਂ ’ਤੇ ਚੋਣ ਲੜੀ ਸੀ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਵੋਟਿੰਗ 23 ਅਪ੍ਰੈਲ ਨੂੰ ਹੋਣੀ ਹੈ।
