ਢਾਬੇ 'ਚ ਰੋਟੀ 'ਤੇ ਥੁੱਕ ਕੇ ਬਣਾਈ ਜਾਂਦੀ ਸੀ ਤੰਦੂਰੀ ਰੋਟੀ, ਵੀਡੀਓ ਵਾਇਰਲ
Friday, Mar 19, 2021 - 03:55 AM (IST)

ਨਵੀਂ ਦਿੱਲੀ - ਰਾਜਧਾਨੀ ਦਿੱਲੀ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਤੰਦੂਰੀ ਰੋਟੀ ਬਣਾਉਂਦੇ ਹੋਏ ਉਸ ਵਿੱਚ ਥੁੱਕ ਰਿਹਾ ਹੈ। ਇਸ ਮਾਮਲੇ ਵਿੱਚ ਪੁਲਸ ਨੇ ਮੁਹੰਮਦ ਇਬਰਾਹਿਮ (40) ਅਤੇ ਸਾਬੀ ਅਨਵਰ (22) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਡੀਓ ਵਾਇਰਲ ਹੋਣ 'ਤੇ ਦਿੱਲੀ ਪੁਲਸ ਨੇ ਖੁਦ ਹੀ ਇਸ ਮਾਮਲੇ 'ਤੇ ਨੋਟਿਸ ਲੈਂਦੇ ਹੋਏ FIR ਦਰਜ ਕੀਤੀ ਅਤੇ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਇਸ ਵੀਡੀਓ ਨੂੰ ਕਿਸੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਣ ਦੇ ਨਾਲ ਡੀ.ਸੀ.ਪੀ. ਵੈਸਟ ਨੂੰ ਟੈਗ ਕੀਤਾ ਸੀ ਅਤੇ ਕੈਪਸ਼ਨ ਵਿੱਚ ਹੇਠਾਂ ਇਲਾਕੇ ਦਾ ਨਾਮ ਖਿਆਲਾ ਲਿਖਿਆ ਹੋਇਆ ਸੀ।
अब दिल्ली में तंदूरी रोटी में थूकने का वीडियो हुआ वायरल @DelhiPolice ने रोटी में थूकने वाले इब्राहिम और साबी को किया गिरफ्तार..चांद ढाबे के मालिक आमिर का किया चालान..ढाबे का नहीं था लाइसेंस..@DCPWestDelhi pic.twitter.com/q26K45omFU
— arvind ojha (@arvindojha) March 18, 2021
ਵੀਡੀਓ ਵਾਇਰਲ ਹੋਣ 'ਤੇ ਦਿੱਲੀ ਪੁਲਸ ਦੀ ਪੱਛਮੀ ਜ਼ਿਲ੍ਹੇ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਬਣੇ ਚਾਂਦ ਨਾਮ ਦੇ ਢਾਬੇ ਦਾ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ IPC ਦੀ ਧਾਰਾ 269, 270, 273 ਦੇ ਤਹਿਤ ਕੇਸ ਦਰਜ ਕੀਤਾ। ਚਾਂਦ ਹੋਟਲ ਦਾ ਲਾਇਸੰਸ ਨਹੀਂ ਸੀ ਲਿਹਾਜਾ ਦਿੱਲੀ ਪੁਲਸ ਨੇ ਐਕਟ ਦੇ ਤਹਿਤ ਢਾਬੇ ਦਾ ਚਲਾਨ ਵੀ ਕਰ ਦਿੱਤਾ। ਪੁਲਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਹਾਲਾਂਕਿ ਜ਼ਮਾਨਤੀ ਧਾਰਾਵਾਂ ਸਨ ਲਿਹਾਜਾ ਦੋਨਾਂ ਨੂੰ ਜ਼ਮਾਨਤ ਮਿਲ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।