ਸਮੂਹਿਕ ਜਬਰ-ਜ਼ਨਾਹ ਦੇ 2 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਤੇ ਜੁਰਮਾਨਾ

Thursday, Nov 07, 2019 - 12:07 AM (IST)

ਸਮੂਹਿਕ ਜਬਰ-ਜ਼ਨਾਹ ਦੇ 2 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਤੇ ਜੁਰਮਾਨਾ

ਬਹਿਰਾਈਚ – ਜਨਵਰੀ 2016 ਵਿਚ ਹੋਏ ਇਕ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਅਦਾਲਤ ਨੇ 2 ਦੋਸ਼ੀਆਂ ਨੂੰ 20-20 ਸਾਲ ਦੀ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਦੇ ਸੂਤਰਾਂ ਨੇ ਬੁੱਧਵਾਰ ਦੱਸਿਆ ਕਿ 1 ਜਨਵਰੀ 2016 ਨੂੰ ਇਕ ਮੁਟਿਆਰ ਨਾਲ 2 ਨੌਜਵਾਨਾਂ ਨੇ ਜਬਰ-ਜ਼ਨਾਹ ਕੀਤਾ ਸੀ। ਸਥਾਨਕ ਵਿਸ਼ੇਸ਼ ਜੱਜ ਨੇ ਦੋਵਾਂ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਜੇਕਰ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਹੋਰ ਕੈਦ ਭੁਗਤਣੀ ਪਏਗੀ।


author

Inder Prajapati

Content Editor

Related News