ਪ੍ਰੇਮਿਕਾ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, DU ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

Monday, Jun 19, 2023 - 12:49 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਪਹਿਲੇ ਸਾਲ ਦੇ ਇਕ ਵਿਦਿਆਰਥੀ ਦਾ ਐਤਵਾਰ ਨੂੰ ਦੱਖਣੀ ਕੈਂਪਸ 'ਚ ਆਰੀਆਭੱਟ ਕਾਲਜ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਬਿੰਦਾਪੁਰ ਇਲਾਕਾ ਵਾਸੀ ਰਾਹੁਲ (19) ਅਤੇ ਜਨਕਪੁਰੀ ਵਾਸੀ ਹਾਰੂਨ (19) ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਕਾਲਜ 'ਚ ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਉਸ ਦੇ ਪਿਤਾ ਬਿੰਦਾਪੁਰ 'ਚ ਬਰੈੱਡ ਦੀ ਦੁਕਾਨ ਚਲਾਉਂਦੇ ਹਨ। ਰਾਹੁਲ ਦਾ ਦੋਸਤ ਹਾਰੂਨ ਇੱਥੇ ਨਿਲੋਠੀ ਇਲਾਕੇ 'ਚ ਟੀ-ਸ਼ਰਟ ਦੀ ਫੈਕਟਰੀ 'ਚ ਕੰਮ ਕਰਦਾ ਹੈ। ਮ੍ਰਿਤਕ ਦੀ ਪਛਾਣ ਪੱਛਮੀ ਵਿਹਾਰ ਦੇ ਰਹਿਣ ਵਾਲੇ ਨਿਖਿਲ ਚੌਹਾਨ (19) ਵਜੋਂ ਕੀਤੀ ਗਈ ਹੈ ਅਤੇ ਉਹ 'ਸਕੂਲ ਆਫ਼ ਓਪਨ ਲਰਨਿੰਗ' (ਐੱਸ.ਓ.ਐੱਲ.) ਤੋਂ ਰਾਜਨੀਤੀ ਵਿਗਿਆਨ 'ਚ ਬੀ.ਏ. (ਆਨਰਜ਼) ਦੀ ਪੜ੍ਹਾਈ ਕਰ ਰਿਹਾ ਸੀ।

ਇਹ ਵੀ ਪੜ੍ਹੋ : ਗਰਮੀ ਨੇ ਝੰਬੇ UP, ਬਿਹਾਰ ਅਤੇ ਓਡੀਸ਼ਾ ਵਾਸੀ, 3 ਦਿਨਾਂ ਅੰਦਰ 50 ਤੋਂ ਵਧੇਰੇ ਲੋਕਾਂ ਦੀ ਮੌਤ

ਪੁਲਸ ਨੇ ਐਤਵਾਰ ਨੂੰ ਦੱਸਿਆ ਸੀ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਕਰੀਬ ਇਕ ਹਫ਼ਤੇ ਪਹਿਲਾਂ 'ਸਕੂਲ ਆਫ਼ ਓਪਨ ਲਰਨਿੰਗ' ਦੇ ਇਕ ਵਿਦਿਆਰਥੀ ਨੇ ਕਾਲਜ 'ਚ ਨਿਖਿਲ ਦੀ ਪ੍ਰੇਮਿਕਾ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਜਦੋਂ ਨਿਖਿਲ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨਾਰਾਜ਼ ਹੋ ਗਿਆ ਅਤੇ ਉਸ ਨੇ ਬਦਲਾ ਲੈਣ ਦਾ ਫ਼ੈਸਲਾ ਕੀਤਾ। ਉਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 12.30 ਵਜੇ, ਮੁਲਜ਼ਮ ਅਤੇ ਉਸ ਦੇ ਤਿੰਨ ਸਾਥੀ ਆਰੀਆਭੱਟ ਕਾਲਜ ਦੇ ਬਾਹਰ ਨਿਖਿਲ ਨੂੰ ਮਿਲੇ ਅਤੇ ਉਸ ਦੀ ਛਾਤੀ 'ਤੇ ਚਾਕੂ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਨਿਖਿਲ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਨਵਜਨਮੇ ਦੀ ਲਾਸ਼ ਥੈਲੇ 'ਚ ਲੈ ਕੇ ਪਰਤਿਆ ਬੇਬੱਸ ਪਿਤਾ


DIsha

Content Editor

Related News