ਜੰਮੂ-ਕਸ਼ਮੀਰ ਦੇ ਪੁੰਛ ਤੋਂ ਦੋ AK ਰਾਈਫ਼ਲਾਂ, ਗੋਲਾ-ਬਾਰੂਦ ਬਰਾਮਦ
Wednesday, Jan 25, 2023 - 05:35 PM (IST)

ਪੁੰਛ- ਸੁਰੱਖਿਆ ਦਸਤਿਆਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਤਲਾਸ਼ੀ ਮੁਹਿੰਮ ਦੌਰਾਨ ਦੋ AK ਰਾਈਫ਼ਲਾਂ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਲਈ ਟਾਪ, ਸ਼ਿੰਦਰਾ, ਰੱਟਾ ਜੱਬਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫ਼ੌਜ ਦੇ ਜਵਾਨਾਂ ਅਤੇ ਪੁਲਸ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕਾਮਿਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਨੇ ਦੋ AK ਰਾਈਫ਼ਲਾਂ, 3 ਮੈਗਜੀਨ ਅਤੇ 35 ਰਾਊਂਡ ਗੋਲਾ ਬਾਰੂਦ ਬਰਾਮਦ ਕੀਤਾ।