ਸੋਸ਼ਲ ਮੀਡੀਆ 'ਤੇ ਸਰਕਾਰੀ ਯੋਜਨਾ ਦਾ ਪ੍ਰਚਾਰ ਕਰਨਾ ਮੰਤਰੀਆਂ ਨੂੰ ਪਿਆ ਮਹਿੰਗਾ, Twitter ਨੇ ਚੁੱਕਿਆ ਇਹ ਕਦਮ
Sunday, Jun 11, 2023 - 02:21 AM (IST)
ਭੋਪਾਲ (ਇੰਟ.)- ਮੱਧ ਪ੍ਰਦੇਸ਼ ਦੇ ਸੀ. ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ’ਚ ‘ਲਾਡਲੀ ਲਕਸ਼ਮੀ’ ਅਤੇ ‘ਮੁੱਖ ਮੰਤਰੀ ਕੰਨਿਆ ਵਿਵਾਹ ਯੋਜਨਾ’ ਤੋਂ ਬਾਅਦ ਤੀਜੀ ਅਹਿਮ ਯੋਜਨਾ ਸ਼ੁਰੂ ਕੀਤੀ ਹੈ ਜਿਸ ਦਾ ਨਾਮ ‘ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ’ ਹੈ। ਸਰਕਾਰ ਵੱਲੋਂ ਇਸ ਯੋਜਨਾ ਦਾ ਸੋਸ਼ਲ ਮੀਡੀਆ 'ਤੇ ਖ਼ੂਬ ਪ੍ਰਚਾਰ ਕੀਤਾ ਗਿਆ ਪਰ ਇਸ ਦੀ ਇਵਜ ਵਿਚ ਟਵਿੱਟਰ ਵੱਲੋਂ 4 ਮੰਤਰੀਆਂ ਦੇ ਖਾਤਿਆਂ ਤੋਂ ਬਲਿਊ ਟਿਕ ਗਾਇਬ ਕਰ ਦਿੱਤੇ ਗਏ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਇਸ ਪਿੰਡ 'ਚ ਮੁਫ਼ਤ ਮਿਲਦਾ ਹੈ ਦੁੱਧ-ਲੱਸੀ, 150 ਸਾਲ ਪੁਰਾਣੀ ਹੈ ਵਜ੍ਹਾ
ਦਰਅਸਲ, ਇਸ ਯੋਜਨਾ ਦੇ ਪ੍ਰਚਾਰ-ਪ੍ਰਸਾਰ ਲਈ ਐੱਮ. ਪੀ. ਸਰਕਾਰ ਦੇ ਮੰਤਰੀਆਂ ਨੇ ਆਪਣੇ ਟਵਿੱਟਰ ਡੀ. ਪੀ. ’ਚ ‘ਲਾਡਲੀ ਬਹਿਨਾ ਯੋਜਨਾ’ ਦੀ ਤਸਵੀਰ ਲਗਾਈ। ਇਸ ਤੋਂ ਤੁਰੰਤ ਬਾਅਦ ਕਈ ਮੰਤਰੀਆਂ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਬਲਿਊ ਟਿਕ ਗਾਇਬ ਹੋ ਗਿਆ। ਬਲਿਊ ਟਿਕ ਗੁਆਉਣ ਵਾਲੇ ਇਨ੍ਹਾਂ ਮੰਤਰੀਆਂ ’ਚ ਸੂਬੇ ਦੇ ਗ੍ਰਹਿ ਮੰਤਰੀ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਆਸ਼ਿਕ ਦੇ ਘਰ ਦੇ ਗਟਰ 'ਚੋਂ ਮਿਲੀ ਮੁਟਿਆਰ ਦੀ ਲਾਸ਼
‘ਲਾਡਲੀ ਬਹਿਨਾ ਯੋਜਨਾ’ ਦੇ ਪ੍ਰਚਾਰ-ਪ੍ਰਸਾਰ ਅਤੇ ਉਸ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੇ ਮਕਸਦ ਨਾਲ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ, ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ, ਸਹਿਕਾਰਤਾ ਮੰਤਰੀ ਅਰਵਿੰਦ ਭਦੌਰੀਆ ਸਮੇਤ ਸੀ. ਐੱਮ. ਸ਼ਿਵਰਾਜ ਦੇ ਦਫਤਰ ਵੱਲੋਂ ਟਵਿੱਟਰ ਅਕਾਊਂਟ ’ਤੇ ਆਪਣੀ ਮੂਲ ਡੀ. ਪੀ. ਹਟਾ ਕੇ ਲਾਡਲੀ ਬਹਿਨਾ ਯੋਜਨਾ ਦੀ ਪ੍ਰਮੋਸ਼ਨ ਵਾਲੀ ਡੀ. ਪੀ. ਲਾ ਲਈ ਗਈ। ਇਸ ਤੋਂ ਬਾਅਦ ਸਾਰਿਆਂ ਦੇ ਅਕਾਊਂਟ ਤੋਂ ਬਲਿਊ ਟਿਕ ਗਾਇਬ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਸ਼ਿਵ ਭੋਲੇ ਦੇ ਭਗਤਾਂ ਨੂੰ ਗੁਜਰਾਤ ਸਰਕਾਰ ਦਾ ਤੋਹਫ਼ਾ, ਇਨ੍ਹਾਂ ਸ਼ਰਧਾਲੂਆਂ ਨੂੰ ਮਿਲਣਗੇ 50-50 ਹਜ਼ਾਰ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।