ਟਵਿੱਟਰ ਨੇ 1 ਘੰਟੇ ਲਈ ਬੰਦ ਕੀਤਾ IT ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ
Friday, Jun 25, 2021 - 04:41 PM (IST)

ਨਵੀਂ ਦਿੱਲੀ– ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਭਾਰਤ ਸਰਕਾਰ ਵਿਚਾਲੇ ਜਾਰੀ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਟਵਿੱਟਰ ਨੇ ਕੇਂਦਰੀ ਕਾਨੂੰਨ ਅਤੇ ਆਈ.ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਕਰੀਬ 1 ਘੰਟੇ ਲਈ ਬਲਾਕ ਕਰ ਦਿੱਤਾ। ਰਵੀਸ਼ੰਕਰ ਪ੍ਰਸਾਦ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕੀਤਾ ਕਿ ਟਵਿੱਟਰ ਨੇ ਮੇਰੇ ਅਕਾਊਂਟ ਦਾ ਐਕਸੈਸ ਇਕ ਘੰਟੇ ਤਕ ਬੰਦ ਰੱਖਿਆ ਅਤੇ ਇਸ ਲਈ ਅਮਰੀਕਾ ਦੇ Digital Millennium Copyright Act ਦੇ ਉਲੰਘਣ ਦਾ ਹਵਾਲਾ ਦਿੱਤਾ।
ਇਹ ਵੀ ਪੜ੍ਹੋ– iPhone ਯੂਜ਼ਰਸ ਲਈ ਬੁਰੀ ਖ਼ਬਰ! ਜਲਦ ਬੰਦ ਹੋ ਸਕਦੈ ਇਹ ਮਾਡਲ
ਕੇਂਦਰੀ ਮੰਤਰੀ ਨੇ ਆਪਣੇ ਟਵੀਟ ’ਚ ਦੋ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕਰੀਨਸ਼ਾਟ ’ਚ ਟਵਿੱਟਰ ਨੇ ਕਾਰਨ ਦੱਸਿਆ, ਜਿਸ ਕਾਰਨ ਰਵੀਸ਼ੰਕਰ ਪ੍ਰਸਾਦ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਸੀ। ਉਥੇ ਹੀ ਦੂਜੇ ਸਕਰੀਨਸ਼ਾਟ ’ਚ ਅਕਾਊਂਟ ਐਕਸੈਸ ਮਿਲਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
ਉਥੇ ਹੀ ਟਵਿੱਟਰ ਵਲੋਂ ਕਿਹਾ ਗਿਆ ਕਿ ਕੇਂਦਰੀ ਮੰਤਰੀ ਨੇ ਕੰਪਨੀ ਦੀ ਪਾਲਿਸੀ ਦਾ ਉਲੰਘਮ ਕੀਤਾ ਸੀ। ਟਵਿੱਟਰ ਨੇ ਕਿਹਾ ਕਿ ਤੁਹਾਡਾ ਅਕਾਊਂਟ ਬਲਾਕ ਕੀਤਾ ਜਾ ਰਿਹਾ ਹੈ ਕਿਉਂਕਿ ਤੁਹਾਡੇ ਟਵਿੱਟਰ ’ਤੇ ਇਕ ਕੰਟੈਂਟ ਦੀ ਪੋਸਟਿੰਗ ਨੂੰ ਲੈ ਕੇ ਸਾਨੂੰ ਡਿਜੀਟਲ ਮਿਲੇਨੀਅਮ ਕਾਪੀਰਾਈਟ ਐਕਟ ਤਹਿਤ ਸ਼ਿਕਾਇਤ ਮਿਲੀ ਹੈ।
ਇਹ ਵੀ ਪੜ੍ਹੋ– ਭਾਰਤ ’ਚ ਜਲਦ ਲਾਂਚ ਹੋਵੇਗੀ ਆਡੀ ਦੀ ਪਹਿਲੀ ਇਲੈਕਟ੍ਰਿਕ ਕਾਰ
ਟਵਿੱਟਰ ਨੇ ਕਿਹਾ ਕਿ ਅਸੀਂ ਕਾਪੀਰਾਈਟ ਨਿਯਮਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ ਅਤੇ ਇਨ੍ਹਾਂ ਨਿਯਮਾਂ ਦਾ ਵਾਰ-ਵਾਰ ਉਲੰਘਣ ਕਰਨ ਵਾਲੇ ਦਾ ਅਕਾਊਂਟ ਸਸਪੈਂਡ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣਾ ਅਕਾਊਂਟ ਅਨਲਾਕ ਕਰਵਾਉਣਾ ਹੈ ਤਾਂ ਟਵਿੱਟਰ ਦੇ ਕਾਪੀਰਾਈਟ ਨਿਯਮਾਂ ਦੀ ਸਮੀਖਿਆ ਕਰਨੀ ਹੋਵੇਗੀ।