ਟੀ.ਵੀ. ਰਿਪੋਰਟਰ ਰਵੀਸ਼ ਕੁਮਾਰ ਵਿਰੁੱਧ ਬਿਹਾਰ ''ਚ ਕੇਸ ਦਰਜ, ਸੁਣਵਾਈ 14 ਨੂੰ

Tuesday, Apr 28, 2020 - 11:42 PM (IST)

ਟੀ.ਵੀ. ਰਿਪੋਰਟਰ ਰਵੀਸ਼ ਕੁਮਾਰ ਵਿਰੁੱਧ ਬਿਹਾਰ ''ਚ ਕੇਸ ਦਰਜ, ਸੁਣਵਾਈ 14 ਨੂੰ

ਮੁਜ਼ੱਫਰਪੁਰ (ਪ.ਸ.)- ਬਿਹਾਰ ਦੇ ਮੁਜ਼ੱਫਰਪੁਰ ਦੀ ਜ਼ਿਲਾ ਅਦਾਲਤ 'ਚ ਟੀ.ਵੀ. ਪੱਤਰਕਾਰ ਰਵੀਸ਼ ਕੁਮਾਰ ਖਿਲਾਫ ਐਡਵੋਕੇਟ ਸੁਧੀਰ ਕੁਮਾਰ ਓਝਾ ਨੇ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 199, 153, 153 ਖ, 198, 504 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਸੁਣਵਾਈ ਦੀ ਤਰੀਕ ਮੁੱਖ ਜੱਜ ਮੈਜਿਸਟ੍ਰੇਟ ਮੁਕੇਸ਼ ਕੁਮਾਰ ਨੇ 14 ਮਈ ਨੂੰ ਤੈਅ ਕੀਤੀ ਹੈ। ਓਝਾ ਨੇ ਰਵੀਸ਼ ਖਿਲਾਫ ਕੋਰੋਨਾ ਨੂੰ ਲੈ ਕੇ ਸਰਕਾਰ ਖਿਲਾਫ ਭੜਕਾਉਣ ਅਤੇ ਸਰਕਾਰ ਦੀ ਛਵੀ ਖਰਾਬ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਟੀ.ਵੀ. 'ਤੇ ਐਂਕਰਿੰਗ ਦੌਰਾਨ ਰਵੀਸ਼ ਨੇ ਕਿਹਾ ਸੀ ਕਿ ਸਰਕਾਰ, ਕੋਰੋਨਾ ਨੂੰ ਲੈ ਕੇ ਆਪਣੀ ਲਾਪਰਵਾਹੀ ਲੁਕਾਉਣ ਲਈ ਜਮਾਤ ਅਤੇ ਚੀਨ ਦਾ ਨਾਂ ਲੈ ਰਹੀ ਹੈ। 


author

Sunny Mehra

Content Editor

Related News