ਤੇਲੰਗਾਨਾ SRTC ਦੀ ਹੜਤਾਲ, ਖਤਰੇ ''ਚ 48 ਹਜ਼ਾਰ ਨੌਕਰੀਆਂ

Monday, Oct 07, 2019 - 02:50 PM (IST)

ਤੇਲੰਗਾਨਾ SRTC  ਦੀ ਹੜਤਾਲ, ਖਤਰੇ ''ਚ 48 ਹਜ਼ਾਰ ਨੌਕਰੀਆਂ

ਹੈਦਰਾਬਾਦ (ਭਾਸ਼ਾ)— ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀ. ਐੱਸ. ਆਰ. ਟੀ. ਸੀ.) ਦੇ ਮਜ਼ਦੂਰ ਸੰਘ ਨੇ ਕਿਹਾ ਕਿ ਉਹ 48 ਹਜ਼ਾਰ ਪ੍ਰਦਰਸ਼ਨਕਾਰੀ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਮਜ਼ਦੂਰ ਸੰਘ ਦੇ ਇਕ ਨੇਤਾ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਸਰਕਾਰ ਵਲੋਂ ਜਿਵੇਂ-ਜਿਵੇਂ ਇਨ੍ਹਾਂ ਦੀ ਬਰਖਾਸਤਗੀ ਜਾਂ ਮੁਅੱਤਲ ਲਈ ਕਦਮ ਚੁੱਕਿਆ ਜਾਵੇਗਾ, ਅਸੀਂ ਅਦਾਲਤ ਜਾਵਾਂਗੇ। 

ਤੇਲੰਗਾਨਾ ਮਜ਼ਦੂਰ ਸੰਘ ਦੇ ਪ੍ਰਧਾਨ ਈ. ਅਸ਼ਤਥਾਮਾ ਰੈੱਡੀ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਪ੍ਰਦਰਸ਼ਕਾਰੀ ਕਰਮਚਾਰੀਆਂ ਨੂੰ ਸਰਕਾਰ ਜਾਂ ਨਿਗਮ ਪ੍ਰਬੰਧਨ ਵਲੋਂ ਅਜੇ ਤਕ ਬਰਖਾਸਤਗੀ ਜਾਂ ਮੁਅੱਤਲ ਦਾ ਕੋਈ ਨੋਟਿਸ ਨਹੀਂ ਮਿਲਿਆ ਹੈ। ਰੈੱਡੀ ਨੇ ਕਿਹਾ ਕਿ ਦੇਸ਼ ਅੰਦਰ ਕਾਨੂੰਨ ਹੈ। ਸਾਨੂੰ ਨਿਯਮਾਂ ਮੁਤਾਬਕ ਨਿਯੁਕਤ ਕੀਤਾ ਗਿਆ ਹੈ। ਉਹ ਸਾਨੂੰ ਇਵੇਂ ਹੀ ਨਹੀਂ ਹਟਾ ਸਕਦੇ। ਉਨ੍ਹਾਂ ਨੇ ਕਿਹਾ ਕਿ ਇੱਥੇ ਅਦਾਲਤਾਂ ਹਨ। ਜੇਕਰ ਜ਼ਰੂਰੀ ਹੋਇਆ ਤਾਂ ਅਸੀਂ ਅਦਾਲਤ ਦਾ ਰੁਖ਼ ਕਰਾਂਗੇ। 

ਰੈੱਡੀ ਦਾ ਇਹ ਬਿਆਨ ਸੂਬਾ ਸਰਕਾਰ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਗੈਰ-ਕਾਨੂੰਨੀ ਐਲਾਨ ਕੀਤੇ ਜਾਣ ਅਤੇ ਸਰਕਾਰ ਨਾਲ ਉਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਨੂੰ ਖਾਰਜ ਕੀਤੇ ਜਾਣ ਦੇ ਇਕ ਦਿਨ ਬਾਅਦ ਆਇਆ ਹੈ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਐਤਵਾਰ ਨੂੰ ਕਿਹਾ ਸੀ ਕਿ ਜੋ ਕਰਮਚਾਰੀ ਸਰਕਾਰ ਵਲੋਂ ਤੈਅ ਸਮੇਂ ਸੀਮਾ (ਸ਼ਨੀਵਾਰ ਸ਼ਾਮ 6 ਵਜੇ) ਤਕ ਕੰਮ 'ਤੇ ਨਹੀਂ ਪਰਤਣਗੇ, ਉਨ੍ਹਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਹੜਤਾਲੀ ਕਰਮਚਾਰੀ ਕਾਰਪੋਰੇਸ਼ਨ ਦੇ ਸਰਕਾਰ 'ਚ ਸ਼ਾਮਲ ਅਤੇ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀ ਸਮੇਤ ਕੁਝ ਹੋਰ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਅੱਧੀ ਰਾਤ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ। 


author

Tanu

Content Editor

Related News