ਟ੍ਰਾਂਸਪੋਰਟ ਵਿਭਾਗ ਦਾ ਕਾਰਨਾਮਾ, ਬਿਨਾਂ ਹੈਲਮੇਟ ਡਰਾਈਵਿੰਗ ਲਈ ਟਰੱਕ ਚਾਲਕ ਦਾ ਕੱਟ ਦਿੱਤਾ ਚਲਾਨ

Thursday, Mar 18, 2021 - 01:05 AM (IST)

ਭੁਵਨੇਸ਼ਵਰ - ਓਡਿਸ਼ਾ ਦੇ ਗੰਜਮ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ। ਜਿੱਥੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ 'ਤੇ ਬਿਨਾਂ ਹੈਲਮੇਟ ਪਹਿਨੇ ਟਰੱਕ ਚਲਾਉਣ ਲਈ 1,000 ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਲਾਪਰਵਾਹੀ ਦਾ ਇਹ ਮਾਮਲਾ ਸੁਰਖੀਆਂ ਵਿੱਚ ਹੈ।

ਦੱਸ ਦਈਏ ਕਿ ਇਹ ਪੂਰਾ ਮਾਮਲਾ ਓਡਿਸ਼ਾ ਦੇ ਗੰਜਮ ਜ਼ਿਲ੍ਹੇ ਦਾ ਹੈ। ਇੱਥੇ ਪ੍ਰਮੋਦ ਕੁਮਾਰ ਨਾਮ ਦਾ ਸ਼ਖਸ ਜ਼ਿਲ੍ਹੇ ਦੇ ਟ੍ਰਾਂਸਪੋਰਟ ਵਿਭਾਗ ਦੇ ਦਫਤਰ ਆਪਣੇ ਵਾਹਨ ਦਾ ਪਰਮਿਟ ਰਿਨਿਊ ਕਰਾਉਣ ਗਿਆ ਤਾਂ ਉਸਨੂੰ ਦੱਸਿਆ ਗਿਆ ਕਿ ਉਸ ਦੀ ਗੱਡੀ ਨੰਬਰ OR-07W/4593 ਦਾ ਇੱਕ ਚਲਾਨ ਪੈਂਡਿੰਗ ਹੈ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਇਹ ਗੱਲ ਸੁਣ ਕੇ ਪ੍ਰਮੋਦ ਨੂੰ ਹੈਰਾਨੀ ਹੋਈ ਅਤੇ ਉਸ ਨੇ ਪੁੱਛਿਆ ਕਿ ਅਖੀਰ ਉਸਦਾ ਚਲਾਨ ਕਿਸ ਲਈ ਕੱਟਿਆ ਗਿਆ।

ਇਹ ਵੀ ਪੜ੍ਹੋ- 'ਕੁੱਤੀ ਦੀ ਮੌਤ 'ਤੇ ਵੀ ਨੇਤਾਵਾਂ ਦਾ ਆਉਂਦੈ ਸੋਗ ਸੁਨੇਹਾ, 250 ਕਿਸਾਨਾਂ ਦੀ ਮੌਤ 'ਤੇ ਕੋਈ ਨਾ ਬੋਲਿਆ'

ਅਧਿਕਾਰੀਆਂ ਨੇ ਦੱਸਿਆ ਕਿ ਬਿਨਾਂ ਹੈਲਮੇਟ ਡਰਾਈਵਿੰਗ ਦੇ ਕਾਰਨ ਉਸਦਾ ਚਲਾਨ ਕੱਟਿਆ ਗਿਆ ਹੈ। ਇਹ ਚਲਾਨ 1000 ਰੁਪਏ ਦਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਗੱਡੀ ਨੰਬਰ (OR-07W/4593)  ਦਾ ਚਲਾਨ ਕੱਟਿਆ ਗਿਆ ਉਹ ਟਰੱਕ ਸੀ।

ਪ੍ਰਮੋਦ ਕੁਮਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਗੱਲ ਦੱਸੀ ਪਰ ਉਹ ਨਹੀਂ ਮੰਨੇ। ਮਜਬੂਰਨ ਉਸ ਨੂੰ ਪਰਮਿਟ ਬਿਨਾਂ ਹੈਲਮੇਟ ਦੇ ਡਰਾਈਵਿੰਗ ਚਲਾਨ ਭਰਨਾ ਪਿਆ ਅਤੇ ਫਿਰ ਪਰਮਿਟ ਨੂੰ ਰਿਨਿਊ ਕਰਾਇਆ। ਪ੍ਰਮੋਦ ਦਾ ਕਹਿਣਾ ਹੈ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਟਰੱਕ ਚਲਾ ਰਿਹਾ ਹਾਂ। ਟਰੱਕ ਵਾਟਰ ਸਪਲਾਈ ਵਿੱਚ ਲਗਾ ਹੋਇਆ ਹੈ। ਇਸ ਵਿੱਚ ਮੇਰਾ ਟਰੱਕ ਚਲਾਨ ਦਾ ਪਰਮਿਟ ਖ਼ਤਮ ਹੋ ਗਿਆ, ਇਸ ਲਈ ਇਸ ਨੂੰ ਰਿਨਿਊ ਕਰਾਉਣ ਲਈ ਆਰ.ਟੀ.ਓ. ਦਫ਼ਤਰ ਗਿਆ। ਉਦੋਂ ਮੈਨੂੰ ਪੈਂਡਿੰਗ ਚਲਾਨ ਬਾਰੇ ਪਤਾ ਲੱਗਾ ਪਰ ਚਲਾਨ ਟਰੱਕ ਦਾ ਸੀ, ਬਿਨਾਂ ਹੈਲਮੇਟ ਗੱਡੀ ਚਲਾਨ ਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ।
 


Inder Prajapati

Content Editor

Related News