ਟੀ.ਆਰ.ਐਸ. ਨਾਲ ਦੋ-ਦੋ ਹੱਥ ਕਰਨ ਲਈ ਵਿਰੋਧੀ ਧਿਰ ਹੋਣਗੇ ਇਕੱਠੇ

Monday, Sep 10, 2018 - 07:00 PM (IST)

ਹੈਦਰਾਬਾਦ (ਭਾਸ਼ਾ)- ਭਾਕਪਾ ਦੇ ਇਕ ਸੀਨੀਅਰ ਨੇਤਾ ਨੇ ਸੋਮਵਾਰ ਨੂੰ ਕਿਹਾ ਕਿ ਭਾਕਪਾ, ਤੇਦੇਪਾ ਅਤੇ ਤੇਲੰਗਾਨਾ ਜਨ ਸਮਿਤੀ ਤੇਲੰਗਾਨਾ ਵਿਚ ਚੋਣਾਂ ਤੋਂ ਪਹਿਲਾਂ ਗਠਜੋੜ ਕਰੇਗੀ ਅਤੇ ਇਹ ਉਮੀਦ ਕਰੇਗੀ ਕਿ ਮਾਕਪਾ ਅਤੇ ਕਾਂਗਰਸ ਵੀ ਇਸ ਟੀ.ਆਰ.ਐਸ. ਵਿਰੋਧੀ ਵਿਚ ਸ਼ਾਮਲ ਹੋਵੇ। ਭਾਕਪਾ ਦੇ ਰਾਸ਼ਰਟੀ ਸਕੱਤਰ ਸੁਰਵਰ ਸੁਧਾਕਰ ਰੇੱਡੀ ਨੇ ਦੱਸਿਆ ਕਿ ਅਸੀਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਤੇਲੰਗਾਨਾ ਜਨ ਸਮਿਤੀ ਨੂੰ ਚਾਹੁੰਦੇ ਹਾਂ। ਅਸੀਂ ਆਪਸ ਵਿਚ ਹੱਥ ਮਿਲਾਵਾਂਗੇ ਅਤੇ ਅਸੀਂ ਮਾਕਪਾ ਨੂੰ ਵੀ ਸੱਦਾ ਭੇਜਾਂਗੇ।

ਜੇਕਰ ਸੰਭਾਵਨਾ ਬਣੀ ਤਾਂ ਕਾਂਗਰਸ ਨਾਲ ਵੀ ਹੱਥ ਮਿਲਾਵਾਂਗੇ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਚੋਣਾਂ ਤੋਂ ਪਹਿਲਾਂ ਗਠਜੋੜ ਪੱਕਾ ਹੈ ਤਾਂ ਉਨ੍ਹਾਂ ਨੇ ਕਿਹਾ, 'ਬਿਲਕੁਲ' ਹਾਲਾਂਕਿ ਕਾਂਗਰਸ ਵਲੋਂ ਵੀ ਇਸ ਗਠਜੋੜ ਵਿਚ ਸ਼ਾਮਲ ਹੋਣ ਦਾ ਸੰਕੇਤ ਮਿਲਣ ਬਾਰੇ ਪੁੱਛੇ ਜਾਣ 'ਤੇ ਰੈੱਡੀ ਨੇ ਕਿਹਾ ਕਿ ਅਜੇ ਤੱਕ ਤਾਂ ਨਹੀਂ ਹੈ। ਇਸ ਵਿਚਾਲੇ ਤੇਲੰਗਾਨਾ ਸੂਬਾ ਕਾਂਗਰਸ ਦੇ ਮੁੱਖ ਤਰਜਮਾਨ ਸ਼ਰਵਣ ਦਾਸੋਜੂ ਨੇ ਕਿਹਾ ਕਿ ਤੇਦੇਪਾ ਨਾਲ ਚੋਣ ਗਠਜੋੜ ਸੰਭਵ ਹੈ। ਤੇਦੇਪਾ ਮੁਖੀ ਅਤੇ ਆਂਧਰਾਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਗਠਜੋੜ ਦੇ ਮੁੱਦੇ 'ਤੇ ਫੈਸਲਾ ਕਰਨ ਦਾ ਜ਼ਿੰਮਾ ਪਾਰਟੀ ਦੀ ਤੇਲੰਗਾਨਾ ਯੂਨਿਟ 'ਤੇ ਪਾ ਦਿੱਤਾ। ਪਿਛਲੀਆਂ ਚੋਣਾਂ ਵਿਚ ਭਾਜਪਾ ਨਾਲ ਮਿਲ ਕੇ ਚੋਣਾਂ ਲੜਣ 'ਤੇ ਤੇਦੇਪਾ ਨੇ 15 ਸੀਟਾਂ ਜਿੱਤੀਆਂ ਸਨ ਪਰ ਉਸ ਦੇ 12 ਵਿਧਾਇਕ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐਸ.) ਦੇ ਪਾਲੇ ਵਿਚ ਚਲੇ ਗਏ ਸਨ। ਟੀ.ਆਰ.ਐਸ. ਪਹਿਲਾਂ ਹੀ ਵਿਧਾਨ ਸਭਾ ਦੀਆਂ ਕੁਲ 119 ਸੀਟਾਂ ਵਿਚੋਂ 105 'ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਉਸ ਨੇ 2014 ਦੀਆਂ ਚੋਣਾਂ ਵਿਚ 63 ਸੀਟਾਂ ਜਿੱਤੀਆਂ ਸਨ। ਟੀ.ਆਰ.ਐਸ. ਨੇ ਉਨ੍ਹਾਂ ਪੰਜ ਸੀਟਾਂ ਵਿਚੋਂ ਚਾਰ 'ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੇ ਜਿੱਤੀਆਂ ਸਨ। ਵੈਸੇ ਇਸ ਵਾਰ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਇਕੱਲੇ ਆਪਣੇ ਦਮ 'ਤੇ ਚੋਣਾਂ ਲੜੇਗੀ।


Related News