ਦਿੱਲੀ ਦੇ ਅਕਬਰ ਰੋਡ ਦੇ ਨਾਮ 'ਤੇ ਚਿਪਕਾਇਆ ਮਹਾਰਾਣਾ ਪ੍ਰਤਾਪ ਰੋਡ ਦਾ ਬੋਰਡ

Wednesday, May 09, 2018 - 04:44 PM (IST)

ਨਵੀਂ ਦਿੱਲੀ— ਦਿੱਲੀ ਦੇ ਪਾਸ਼ ਇਲਾਕੇ 'ਚ ਸਥਿਤ ਅਕਬਰ ਰੋਡ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਆਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਕਿਨਾਰੇ ਲੱਗੇ ਬੋਰਡ 'ਤੇ ਕਿਸੇ ਨੇ ਮਹਾਰਾਣਾ ਪ੍ਰਤਾਪ ਰੋਡ ਦਾ ਸਾਈਨ ਲਗਾ ਦਿੱਤਾ ਹੈ।। ਬੁੱਧਵਾਰ ਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਵਿਵਾਦ ਖੜ੍ਹਾ ਹੋਣ ਦੀ ਉਮੀਦ ਹੈ।
ਬੁੱਧਵਾਰ ਨੂੰ ਅਜਿਹੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਬੋਰਡ 'ਤੇ ਲੱਗੇ ਫਲੈਕਸ ਬੋਰਡ ਨੂੰ ਉਖਾੜ ਦਿੱਤਾ ਗਿਆ,ਜਿਸ ਬੋਰਡ 'ਤੇ ਅਕਬਰ ਰੋਡ ਲਿਖਿਆ ਸੀ। ਉਸ ਦੀ ਜਗ੍ਹਾ 'ਤੇ ਮਹਾਰਾਣਾ ਪ੍ਰਤਾਪ ਰੋਡ ਲਿਖੇ ਫਲੈਕਸ ਬੋਰਡ ਨੂੰ ਚਿਪਕਾ ਦਿੱਤਾ ਗਿਆ ਸੀ। 


ਜ਼ਿਕਰਯੋਗ ਹੈ ਕਿ ਇਸ ਅਕਬਰ ਰੋਡ 'ਤੇ ਵਰਤਮਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ, ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਵਰਗੇ ਵੱਡੇ ਨੇਤਾਵਾਂ ਦੀਆਂ ਸਰਕਾਰੀ ਰਿਹਾਇਸ਼ਾਂ ਹਨ।
ਦੱਸਣਾ ਚਾਹੁੰਦੇ ਹਾਂ ਕਿ 2015 'ਚ ਦਿੱਲੀ ਦੇ ਔਰੰਗਜੇਬ ਰੋਡ ਦਾ ਨਾਮ ਨਵੀਂ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਬਦਲ ਦਿੱਤਾ ਗਿਆ। ਇਸ ਰੋਡ ਦਾ ਨਾਮ ਭਾਰਤ ਦੇ ਸਾਬਕਾ ਰਾਸ਼ਟਪਤੀ ਡਾ.ਏ.ਪੀ.ਜੇ. ਅਬਦੁੱਲ ਕਲਾਮ ਦੇ ਨਾਮ 'ਤੇ ਕਲਾਮ ਰੋਡ ਰੱਖਿਆ ਗਿਆ ਸੀ। ਇਸ ਮਾਮਲੇ 'ਤੇ ਖੂਬ ਵਿਵਾਦ ਹੋਇਆ ਸੀ ਅਤੇ ਕੋਰਟ ਨੇ ਵੀ ਨਾਮ ਬਦਲਣ ਦਾ ਕਾਰਨ ਪੁੱਛਿਆ ਸੀ।


Related News