''ਹਰਿਆਣਾ ਮੇਰੀ ਜਨਮ ਭੂਮੀ, ਤੁਸੀਂ ਮੇਰੇ ਰਿਸ਼ਤੇਦਾਰ'', ਜੀਂਦ ''ਚ ਤਿਰੰਗਾ ਯਾਤਰਾ ਦੌਰਾਨ ਬੋਲੇ ਅਰਵਿੰਦ ਕੇਜਰੀਵਾਲ

06/08/2023 7:50:45 PM

ਨੈਸ਼ਨਲ ਡੈਸਕ : ਹਰਿਆਣਾ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਪੰਜਾਬ 'ਚ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਵੀ ਝਾੜੂ ਚਲਾਉਣ ਦੀ ਕਵਾਇਦ ਵਿੱਚ ਲੱਗੀ ਹੋਈ ਹੈ। ਇਸੇ ਕੜੀ 'ਚ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਜੀਂਦ ਵਿੱਚ ਤਿਰੰਗਾ ਯਾਤਰਾ ਕੱਢੀ।

ਇੱਥੇ ਦੋਵਾਂ ਮੁੱਖ ਮੰਤਰੀਆਂ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਤੇ 'ਆਪ' ਸਰਕਾਰਾਂ ਦੇ ਕੰਮ ਗਿਣਾਏ। ਯਾਤਰਾ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਸਾਰੇ ਇਹ ਸੰਕਲਪ ਲਓ ਕਿ ਆਉਣ ਵਾਲੇ ਸਮੇਂ 'ਚ ਜੋ ਵੀ ਚੋਣਾਂ ਹੋਣ, ਲੋਕ ਸਭਾ, ਵਿਧਾਨ ਸਭਾ ਜਾਂ ਸਥਾਨਕ ਚੋਣਾਂ, ਤੁਹਾਡਾ ਚੋਣ ਨਿਸ਼ਾਨ ਇਕ ਝਾੜੂ ਹੀ ਹੋਵੇਗਾ।

ਇਹ ਵੀ ਪੜ੍ਹੋ : ਤਾਮਿਲਨਾਡੂ : ਮੰਦਰ 'ਚ ਅਨੁਸੂਚਿਤ ਜਾਤੀ ਮੈਂਬਰਾਂ ਦੇ ਦਾਖ਼ਲ ਹੋਣ 'ਤੇ ਹੰਗਾਮਾ, ਦ੍ਰੌਪਦੀ ਅੰਮਾਨ ਮੰਦਰ ਸੀਲ

PunjabKesari

ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਿੱਲੀ ਮੇਰੀ ਕੰਮ ਵਾਲੀ ਥਾਂ ਹੈ ਤਾਂ ਹਰਿਆਣਾ ਮੇਰੀ ਜਨਮ ਭੂਮੀ ਹੈ। ਤੁਹਾਡੇ 'ਚੋਂ ਬਹੁਤ ਸਾਰੇ ਮੇਰੇ ਚਾਚੇ, ਚਚੇਰੇ ਭਰਾ, ਮਮੇਰੇ ਭਰਾ ਹਨ, ਤੁਸੀਂ ਸਾਰੇ ਮੇਰੇ ਰਿਸ਼ਤੇਦਾਰ ਹੋ। ਰਿਸ਼ਤੇਦਾਰਾਂ ਹੋਣ ਦੇ ਨਾਤੇ ਆਓ ਮਿਲ ਕੇ ਕੰਮ ਕਰੀਏ ਅਤੇ 'ਆਪ' ਦੀ ਜਿੱਤ ਨੂੰ ਯਕੀਨੀ ਬਣਾਈਏ।

ਵਿਰੋਧੀ ਧਿਰ ਦੀ ਏਕਤਾ ਦੀ ਚਰਚਾ ਵਿਚਾਲੇ ਕੇਜਰੀਵਾਲ ਨੇ ਜੀਂਦ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੀ ਕਾਂਗਰਸ ਨੇ ਕਦੇ ਤੁਹਾਨੂੰ ਕਿਹਾ ਹੈ ਕਿ ਉਹ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗੀ? ਜਿਨ੍ਹਾਂ ਰਾਜਾਂ ਵਿੱਚ ਸਰਕਾਰ ਹੈ, ਉਨ੍ਹਾਂ ਦਾ ਬੁਰਾ ਹਾਲ ਹੈ। ਮੈਂ ਸਰਕਾਰੀ ਸਕੂਲਾਂ ਨੂੰ ਠੀਕ ਕਰਾਂਗਾ ਅਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਠੀਕ ਕਰਾਂਗਾ। ਮੈਂ ਜਾਣਦਾ ਹਾਂ ਕਿ ਦੋਵਾਂ ਨੂੰ ਕਿਵੇਂ ਕਰਨਾ ਹੈ। ਨਾ ਤਾਂ ਕਾਂਗਰਸ ਤੇ ਨਾ ਹੀ ਭਾਜਪਾ ਤੁਹਾਡੀ ਪੜ੍ਹਾਈ ਠੀਕ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News