ਸੜਕ ਟੁੱਟੀ ਹੋਣ ਕਾਰਨ ਔਰਤ ਨੂੰ ਅਸਥਾਈ ਸਟ੍ਰੈਚਰ ''ਤੇ ਲਿਜਾਇਆ ਗਿਆ, ਨਵਜਨਮੇ ਜੁੜਵਾਂ ਬੱਚਿਆਂ ਦੀ ਮੌਤ

08/16/2022 4:52:42 PM

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਪਿੰਡ 'ਚ ਸੜਕ ਟੁੱਟੀ ਹੋਣ ਕਾਰਨ 26 ਸਾਲਾ ਗਰਭਵਤੀ ਔਰਤ ਨੂੰ ਅਸਥਾਈ ਸਟ੍ਰੈਚਰ ਦੀ ਮਦਦ ਨਾਲ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਦੇਰ ਨਾਲ ਪਹੁੰਚਣ ਕਾਰਨ ਉਸ ਦੇ ਨਵਜੰਮੇ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ। ਇਕ ਡਾਕਟਰ ਨੇ ਦੱਸਿਆ ਕਿ ਮੋਖਾਡਾ ਤਾਲੁਕਾ ਦੇ ਮਾਰਕਤਵਾਦੀ ਪਿੰਡ 'ਚ ਸੱਤ ਮਹੀਨਿਆਂ ਦੀ ਗਰਭਵਤੀ ਔਰਤ ਨੂੰ ਸੋਮਵਾਰ ਨੂੰ ਸਮੇਂ ਤੋਂ ਪਹਿਲਾਂ ਜਣੇਪਾ ਦਰਦ ਹੋਣ ਲੱਗੀ ਅਤੇ ਮੋਹਲੇਧਾਰ ਮੀਂਹ ਦਰਮਿਆਨ ਇਕ ਅਸਥਾਈ ਸਟ੍ਰੈਚਰ 'ਤੇ ਤਿੰਨ ਕਿਲੋਮੀਟਰ ਦੂਰ ਮੁੱਖ ਸੜਕ 'ਤੇ ਲਿਜਾਇਆ ਗਿਆ। ਮੈਡੀਕਲ ਸੈਂਟਰ ਦੀ ਡਾਕਟਰ ਪੁਸ਼ਪਾ ਮਾਥੁਰੇ ਅਨੁਸਾਰ, ਉਸ ਨੂੰ ਬਾਅਦ ਵਿਚ ਇਕ ਐਂਬੂਲੈਂਸ ਵਿਚ ਖੋਡਾਲਾ ਪ੍ਰਾਇਮਰੀ ਹੈਲਥ ਸੈਂਟਰ ਲਿਆਂਦਾ ਗਿਆ ਅਤੇ ਉਸ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਦੀ ਜਨਮ ਸਮੇਂ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : 'Free Fire' ਗੇਮ ਦੀ ਮਦਦ ਨਾਲ ਪੁਲਸ ਨੇ ਪਰਿਵਾਰ ਨਾਲ ਮਿਲਾਈ ਲਾਪਤਾ ਕੁੜੀ, ਜਾਣੋ ਕਿਵੇਂ

ਉਨ੍ਹਾਂ ਕਿਹਾ ਕਿ ਜੇਕਰ ਕੋਈ ਢੁਕਵੀਂ ਸੜਕ ਹੁੰਦੀ ਤਾਂ ਔਰਤ ਨੂੰ ਜਲਦੀ ਇਲਾਜ ਮਿਲ ਜਾਂਦਾ ਅਤੇ ਬੱਚੇ ਬਚ ਸਕਦੇ ਸਨ। ਉਨ੍ਹਾਂ ਦੱਸਿਆ ਕਿ ਔਰਤ ਦੀ ਸਿਹਤ ਸਥਿਰ ਹੈ। ਦੂਰ-ਦੁਰਾਡੇ ਦੇ ਪਿੰਡਾਂ ਤੋਂ ਮਰੀਜ਼ਾਂ ਨੂੰ ਬਾਂਸ ਦੇ ਕੱਪੜੇ ਨਾਲ ਬਣੇ ਅਸਥਾਈ ਸਟ੍ਰੈਚਰ ਦੀ ਮਦਦ ਨਾਲ ਮੁੱਖ ਸੜਕ 'ਤੇ ਲਿਆਂਦਾ ਜਾਂਦਾ ਹੈ ਕਿਉਂਕਿ ਢੁੱਕਵੀਂ ਸੜਕ ਨਾ ਹੋਣ ਕਾਰਨ ਐਂਬੂਲੈਂਸਾਂ ਦਾ ਉੱਥੇ ਪਹੁੰਚਣਾ ਸੰਭਵ ਨਹੀਂ ਹੁੰਦਾ। ਡਾਕਟਰ ਨੇ ਕਿਹਾ,"ਆਮ ਤੌਰ 'ਤੇ, ਜਦੋਂ ਔਰਤਾਂ ਗਰਭ ਅਵਸਥਾ ਦੇ ਅੱਠਵੇਂ ਜਾਂ ਨੌਵੇਂ ਮਹੀਨੇ ਵਿਚ ਹੁੰਦੀਆਂ ਹਨ, ਉਦੋਂ ਅਸੀਂ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਤੋਂ ਪ੍ਰਾਇਮਰੀ ਹੈਲਥ ਸੈਂਟਰ ਵਿਚ ਜਣੇਪੇ ਲਈ ਲਿਆਉਂਦੇ ਹਾਂ।'' ਮਰੀਜ਼ਾਂ ਨੂੰ ਮੁੱਖ ਮਾਰਗ ’ਤੇ ਲਿਆਉਣ ਵਿਚ ਆ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹਾ ਅਧਿਕਾਰੀ ਗੋਵਿੰਦ ਬੋਡਕੇ ਨੇ ਪਿਛਲੇ ਹਫ਼ਤੇ ਇਲਾਕੇ ਦਾ ਦੌਰਾ ਕਰਕੇ ਸੰਬੰਧਤ ਅਧਿਕਾਰੀਆਂ ਨੂੰ ਸੜਕ ਦਾ ਨਿਰਮਾਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News