ਭਾਜਪਾ ਦੇ ਸੂਰਜਪਾਲ ਅੱਮੂ ਦੇ ਖਿਲਾਫ ਮੁਕੱਦਮਾ ਦਰਜ

11/21/2017 4:14:29 PM

ਗੁਰੂਗਰਾਮ — ਦੀਪਿਕਾ ਅਤੇ ਪਦਮਾਵਤੀ ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਟਿੱਪਣੀ ਨੂੰ ਲੈ ਕੇ ਭਾਜਪਾ ਦੇ ਸੂਬਾ ਬੁਲਾਰੇ ਸੂਰਜਪਾਲ ਅੰਮੂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਹੈ। ਅੰਮੂ ਦੇ ਖਿਲਾਫ ਸੈਕਟਰ-29 ਥਾਣੇ 'ਚ ਆਈ.ਪੀ.ਸੀ. ਦੀ ਧਾਰਾ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਦਮਾਵਤੀ ਫਿਲਮ ਦੇ ਪ੍ਰਸ਼ੰਸਕਾਂ ਨੇ ਅੰਮੂ 'ਤੇ ਮੁਕੱਦਮਾ ਦਰਜ ਕਰਵਾਇਆ ਹੈ ਪਰ ਅਜੇ ਤੱਕ ਪੁਲਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੂਰਜਪਾਲ ਅੰਮੂ ਨੇ ਟਵੀਟ ਕਰਕੇ ਐਲਾਨ ਕੀਤਾ ਸੀ ਕਿ ਉਹ ਦੀਪਿਕਾ ਅਤੇ ਭੰਸਾਲੀ ਦਾ ਸਿਰ ਕੱਟਣ ਵਾਲੇ ਨੂੰ 10 ਕਰੋੜ ਦਾ ਇਨਾਮ ਦੇਣਗੇ। ਅੰਮੂ ਨੇ ਮੇਰਠ ਦੇ ਨੌਜਵਾਨਾਂ ਵਲੋਂ ਭੰਸਾਲੀ ਅਤੇ ਦੀਪਿਕਾ ਦਾ ਸਿਰ ਕੱਟਣ ਵਾਲੇ 'ਤੇ ਪੰਜ ਕਰੋੜ ਰੁਪਏ ਦੇ ਇਨਾਮ ਦੀ ਘੋਸ਼ਣਾ ਦਾ ਵੀ ਸਮਰਥਣ ਕੀਤਾ ਕੀਤਾ ਸੀ। ਅੰਮੂ ਨੇ ਕਿਹਾ ਕਿ ਪੰਜ ਕਰੋੜ ਤਾਂ ਕਿ ਅਸੀਂ ਇਸ ਲਈ 10 ਕਰੋੜ ਦਾ ਇਨਾਮ ਦੇਵਾਂਗੇ ਅਤੇ ਇਹ ਕੰਮ ਕਰਨ ਵਾਲੇ ਪਰਿਵਾਰ ਦਾ ਵੀ ਪੂਰਾ ਧਿਆਨ ਰੱਖਾਂਗੇ। ਅੰਮੂ ਨੇ ਫਿਲਮ ਦੇ ਹੀਰੋ ਰਣਵੀਰ ਸਿੰਘ ਨੂੰ ਵੀ ਉਨ੍ਹਾਂ ਦੇ ਬਿਆਨ ਲਈ ਧਮਕਾਉਂਦੇ ਹੋਏ ਕਿਹਾ ਕਿ 'ਜੇਕਰ ਤੂੰ ਆਪਣੇ ਸ਼ਬਦ ਵਾਪਸ ਨਹੀਂ ਲਵੇਗਾ ਤਾਂ ਤੇਰੀਆਂ ਲੱਤਾਂ ਤੋੜ ਕੇ ਹੱਥ 'ਚ ਫੜਾ ਦਿਆਂਗੇ'
ਹਾਲਾਂਕਿ ਸਰਕਾਰ ਨੇ ਅੰਮੂ ਦੇ ਖਿਲਾਫ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਪਰ ਉਸਦੇ ਬਾਅਦ ਵੀ ਬੀਜੇਪੀ ਸੂਬਾ ਬੁਲਾਰੇ ਨੇ ਕਿਹਾ ਸੀ ਕਿ ਉਹ ਆਪਣੇ ਬਿਆਨ 'ਤੇ ਸਥਿਰ ਹਨ। ਦੂਸਰੇ ਪਾਸੇ ਫਿਲਮ ਦੇ ਪ੍ਰਸ਼ੰਸਕਾਂ ਨੇ ਅੰਮੂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।


Related News