ਹੁਣ ਟਰੇਨਾਂ 'ਚ ਪਸੰਦੀਦਾ ਰੈਸਟੋਰੈਂਟਾਂ ਤੋਂ ਪਿੱਜ਼ਾ, ਬਰਗਰ ਮੰਗਵਾ ਸਕਣਗੇ ਯਾਤਰੀ

12/08/2019 4:55:15 PM

ਨਵੀਂ ਦਿੱਲੀ— ਰੇਲਵੇ ਦੇਸ਼ ਭਰ 'ਚ ਟਰੇਨਾਂ 'ਚ ਖਾਣ-ਪੀਣ ਦੀ ਸਹੂਲਤ ਨੂੰ ਹੋਰ ਵੀ ਦਰੁੱਸਤ ਕਰਨ ਜਾ ਰਿਹਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਹੁਣ ਦੇਸ਼ ਭਰ ਵਿਚ ਟਰੇਨਾਂ 'ਚ ਯਾਤਰੀਆਂ ਨੂੰ ਖਾਣ-ਪੀਣ ਦੀ ਸਹੂਲਤ ਨੂੰ ਵਧੀਆ ਬਣਾਏਗਾ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਮੌਜੂਦਾ ਈ-ਕੈਟਰਿੰਗ ਸਰਵਿਸ ਦੀ ਰੀ-ਬ੍ਰਾਂਡਿੰਗ ਕਰ ਇਸ ਦੇ ਜ਼ਰੀਏ ਰੋਜ਼ਾਨਾ 1 ਲੱਖ ਯਾਤਰੀਆਂ ਤੋਂ ਫੂਡ ਆਰਡਰ ਹਾਸਲ ਕਰਨਾ ਚਾਹੁੰਦਾ ਹੈ। ਇਸ ਲਈ ਦੇਸ਼ ਭਰ ਦੀਆਂ ਸਾਰੀਆਂ ਟਰੇਨਾਂ 'ਚ ਯਾਤਰਾ ਦੌਰਾਨ ਯਾਤਰੀਆਂ ਨੂੰ ਮਨਪਸੰਦ ਭੋਜਨ ਮੁਹੱਈਆ ਕਰਾਉਣ ਦੀ ਤਿਆਰੀ 'ਚ ਹੈ।

ਇਸ ਦੇ ਜ਼ਰੀਏ ਯਾਤਰੀ ਪਸੰਦੀਦਾ ਰੈਸਟੋਰੈਂਟਾਂ ਦੇ ਪਿੱਜ਼ਾ, ਬਰਗਰ, ਦਹੀ-ਵੜਾ, ਦਹੀ-ਭੱਲੇ, ਗੋਲ ਗੱਪੇ, ਮਠਿਆਈ, ਇਡਲੀ ਡੋਸਾ ਆਦਿ ਮੰਗਵਾ ਸਕਦੇ ਹਨ। ਵੇਜ਼ ਅਤੇ ਨੋਨਵੇਜ਼ ਦੀ ਵੀ ਸਹੂਲਤ ਹੈ। ਇਸ ਤੋਂ ਇਲਾਵਾ ਟਰੇਨਾਂ ਦੇ ਸਾਰੇ ਪੈਂਟਰੀ ਕਾਰਾਂ ਦੇ ਰਸੋਈਘਰ ਨੂੰ ਵੀ ਆਧੁਨਿਕ ਬਣਾਉਣ ਜਾ ਰਿਹਾ ਹੈ। ਭੋਜਨ ਬਣਾਉਣ ਦੀ ਪ੍ਰਕਿਰਿਆ 'ਚ ਭੋਜਨ ਨੂੰ ਹਾਈਜਨਿਕ ਅਤੇ ਸਟੋਰ ਦੀ ਸੀ. ਸੀ. ਟੀ. ਵੀ. ਜ਼ਰੀਏ ਲਾਈਵ ਮੋਨੀਟਰਿੰਗ ਕੀਤੀ ਜਾਵੇਗੀ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ 'ਚ 350 ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਤਾਜ਼ਾ ਅਤੇ ਮਨਪਸੰਦ ਭੋਜਨ ਪਹੁੰਚਾਉਣ ਲਈ 700 ਵੇਂਡਰਾਂ ਨਾਲ ਕਰਾਰ ਕੀਤਾ ਹੈ। ਦੇਸ਼ 'ਚ ਰੋਜ਼ਾਨਾ 2.50 ਕਰੋੜ ਤੋਂ ਵਧ ਯਾਤਰੀ ਟਰੇਨਾਂ ਵਿਚ ਹੁੰਦੇ ਹਨ। ਉਨ੍ਹਾਂ ਨੂੰ ਪਸੰਦੀਦਾ ਭੋਜਨ ਵੇਚ ਕੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਮੋਟੀ ਕਮਾਈ ਕਰ ਸਕਦਾ ਹੈ।


Tanu

Content Editor

Related News