ਹੁਣ ਟਰਾਂਸਜੈਂਡਰ ਸਮੁਦਾਏ ਦੇ ਲੋਕ ਕਰਨਗੇ ਸੈਕਟਰ-50 ਮੈਟਰੋ ਸਟੇਸ਼ਨ ਦਾ ਸੰਚਾਲਨ

Wednesday, Oct 28, 2020 - 02:11 AM (IST)

ਹੁਣ ਟਰਾਂਸਜੈਂਡਰ ਸਮੁਦਾਏ ਦੇ ਲੋਕ ਕਰਨਗੇ ਸੈਕਟਰ-50 ਮੈਟਰੋ ਸਟੇਸ਼ਨ ਦਾ ਸੰਚਾਲਨ

ਨੋਇਡਾ - ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਰਾਂਸਜੈਂਡਰ ਸਮੁਦਾਏ ਨੂੰ ਲੈ ਕੇ ਇੱਕ ਚੰਗੀ ਪਹਿਲ ਕੀਤੀ ਹੈ। ਨੋਇਡਾ ਦੇ ਸੈਕਟਰ-50 ਮੈਟਰੋ ਸਟੇਸ਼ਨ ਨੂੰ ਹੁਣ ਟਰਾਂਸਜੈਂਡਰ ਸਮੁਦਾਏ ਦੇ ਲੋਕ ਹੀ ਸੰਚਾਲਿਤ ਕਰਨਗੇ। ਮੰਗਲਵਾਰ ਨੂੰ ਨੋਇਡਾ ਅਥਾਰਟੀ ਦੀ ਸੀ.ਈ.ਓ. ਰਿਤੂ ਮਹੇਸ਼ਵਰੀ, ਸਥਾਨਕ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਅਤੇ ਸਥਾਨਕ ਬੀਜੇਪੀ ਵਿਧਾਇਕ ਪੰਕਜ ਸਿੰਘ ਨੇ ਇਸ ਮੈਟਰੋ ਸਟੇਸ਼ਨ ਦਾ ਉਘਾਟਨ ਕੀਤਾ। ਇਸ ਤੋਂ ਪਹਿਲਾਂ ਸੈਕਟਰ- 51 ਮੈਟਰੋ ਸਟੇਸ਼ਨ ਨੂੰ ਵੀ ਔਰਤਾਂ ਲਈ ਸਮਰਪਤ ਕੀਤਾ ਜਾ ਚੁੱਕਾ ਹੈ। ਨੋਇਡਾ ਦੇ ਸੈਕਟਰ 50 ਮੈਟਰੋ ਸਟੇਸ਼ਨ ਹੁਣ ਰੇਨਬੋ ਸ‍ਟੇਸ਼ਨ ਦੇ ਨਾਮ ਨਾਲ ਜਾਣਾ ਜਾਵੇਗਾ।

ਐੱਨ.ਐੱਮ.ਆਰ.ਸੀ. ਦੀ ਵੱਡੀ ਪਹਿਲ
ਟਰਾਂਸਜੈਂਡਰ ਸਟਾਫ ਨੂੰ ਟਿਕਟ ਕਾਊਂਟਰ ਤੋਂ ਲੈ ਕੇ ਸਫਾਈ ਵਿਵਸਥਾ ਸੰਭਾਲਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਐੱਨ.ਐੱਮ.ਆਰ.ਸੀ. ਦੀ ਇਸ ਪਹਿਲ ਦੀ ਕਾਫੀ ਚਰਚਾ ਹੋ ਰਹੀ ਹੈ। ਪਹਿਲੀ ਵਾਰ ਏ.ਐੱਮ.ਆਰ.ਸੀ. ਨੇ ਟਰਾਂਸਜੈਂਡਰ ਸਮੁਦਾਏ ਨੂੰ ਇੰਨੀ ਮਹੱਤਵਪੂਰਣ ਜ਼ਿੰਮੇਦਾਰੀ ਦਿੱਤੀ ਹੈ। ਏ.ਐੱਮ.ਆਰ.ਸੀ. ਦਾ ਕਹਿਣਾ ਹੈ ਕਿ ਟਰਾਂਸਜੈਂਡਰ ਨੂੰ ਵੀ ਮੁੱਖ ਧਾਰਾ 'ਚ ਜੋੜਨ ਲਈ ਇਸ ਤਰ੍ਹਾਂ ਦੀ ਪਹਿਲ ਦੀ ਲੋੜ ਹੈ।

ਟਰਾਂਸਜੈਂਡਰ ਸਮੁਦਾਏ ਨੂੰ ਮਿਲੀ ਅਹਮਿਅਤ
ਦੱਸ ਦਈਏ ਕਿ ਸਮਾਜ 'ਚ ਟਰਾਂਸਜੈਂਡਰ ਸਮੁਦਾਏ ਨੂੰ ਲੋਕ ਅਣਗੌਲਿਆਂ ਦੀਆਂ ਨਜ਼ਰਾਂ ਨਾਲ ਦੇਖਦੇ ਹਨ ਪਰ ਹੁਣ ਹੌਲੀ-ਹੌਲੀ ਟਰਾਂਸਜੈਂਡਰ ਸਮੁਦਾਏ ਦੇ ਲੋਕ ਵੀ ਆਪਣਾ ਮੁਕਾਮ ਹਾਸਲ ਕਰ ਰਹੇ ਹਨ। ਨੋਇਡਾ ਅਥਾਰਟੀ ਦੀ ਸੀ.ਈ.ਓ. ਰਿਤੂ ਮਹੇਸ਼ਵਰੀ ਨੇ ਕਿਹਾ ਕਿ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਰਾਂਸਜੈਂਡਰ ਸਮੁਦਾਏ ਦੇ ਮੈਬਰਾਂ ਦੀ ਸਮਾਜ 'ਚ ਸ਼ਾਨਦਾਰ ਭਾਗੀਦਾਰੀ ਲਈ ਮਹੱਤਵਪੂਰਣ ਸ਼ੁਰੂਆਤ ਕੀਤੀ ਹੈ।


author

Inder Prajapati

Content Editor

Related News