ਟਰੇਨ ਦੀ ਬੋਗੀ ''ਚ ਔਰਤ ਨੇ ਦਿੱਤਾ ਬੇਟੇ ਨੂੰ ਜਨਮ

Tuesday, Apr 17, 2018 - 07:02 PM (IST)

ਸੀਤਾਰਪੁਰ— ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ 'ਚ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ, ਇਥੇ ਇਕ ਟਰੇਨ ਦੀ ਬੋਗੀ ਨੂੰ ਉਸ ਸਮੇਂ ਮੈਟਰਨਿਟੀ ਵਾਰਡ ਬਣਾ ਦਿੱਤਾ ਗਿਆ ਜਦੋਂ ਇਕ ਗਰਭਵਤੀ ਔਰਤ ਨੂੰ ਦਰਦ ਹੋਣ ਲੱਗੀ। ਦਰਅਸਲ  ਮੰਗਲਵਾਰ ਨੂੰ ਟਰੇਨ 'ਚ ਸਵਾਰ ਇਕ ਗਰਭਵਤੀ ਮਹਿਲਾ ਨੂੰ ਅਚਾਨਕ ਦਰਦ ਹੋਣ ਲੱਗੀ। ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਅਧਿਕਾਰੀਆਂ ਨੇ ਤੁਰੰਤ ਫੁਰਤੀਲੀ ਦਿਖਾਉਂਦੇ ਹੋਏ, ਟਰੇਨ ਦੇ ਉਸ ਹੀ ਕੋਚ ਨੂੰ ਮੈਟਰਨਿਟੀ ਵਾਰਡ ਦੀ ਤਰ੍ਹਾਂ ਇਸਤੇਮਾਲ ਕੀਤਾ, ਜਿਸ ਦੌਰਾਨ ਗਰਭਵਤੀ ਮਹਿਲਾ ਨੇ ਸਫਲਾਤਪੂਰਵਕ ਇਕ ਪੁੱਤਰ ਨੂੰ ਜਨਮ ਦਿੱਤਾ।
ਜਾਣਕਾਰੀ ਮੁਤਾਬਕ ਗੋਰਖਪੁਰ ਦੇ ਚੌਰੀਚੌਰਾ ਦੀ 30 ਸਾਲਾਂ ਸੁਮਨ ਦੇਵੀ ਆਪਣੇ ਪਤੀ ਨਾਲ ਜਨਨਾਇਕ ਐਕਸਪ੍ਰੈੱਸ 'ਚ ਯਾਤਰਾ ਕਰ ਰਹੀ ਸੀ। ਉਹ ਜਮੁਨਾਨਗਰ ਤੋਂ ਦੇਵਰਿਆ ਜਾ ਰਹੇ ਸਨ। ਇਸ ਦੌਰਾਨ ਜਦੋਂ ਟਰੇਨ ਸੀਤਾਪੁਰ ਪਹੁੰਚੀ ਤਾਂ ਸੁਮਨ ਨੂੰ ਦਰਦ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋਣ ਲੱਗੀ। ਇਹ ਸਭ ਦੇਖਦੇ ਹੋਏ ਉਸ ਦੇ ਪਤੀ ਨੇ ਸੀਤਾਪੁਰ ਜੀ. ਆਰ. ਪੀ. ਤੋਂ ਸਟੇਸ਼ਨ ਅਫਸਰ ਸੁਰੇਸ਼ ਯਾਦਵ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਖਬਰ ਮਿਲਦੇ ਹੀ ਐੱਸ. ਓ. ਸੁਰੇਸ਼ ਯਾਦਵ ਇਕ ਡਾਟਕਰ ਅਤੇ ਲੇਡੀ ਕਾਂਸਟੇਬਲ ਨਾਲ ਮੌਕੇ 'ਤੇ ਪਹੁੰਚੇ।
ਸੁਮਨ ਦੀ ਹਾਲਤ ਨੂੰ ਦੇਖਦੇ ਹੋਏ ਸੁਰੇਸ਼ ਯਾਦਵ ਨੇ ਤੁਰੰਤ ਉਸ ਕੋਚ ਅੰਦਰ ਹੀ ਡਿਲਵਰੀ ਕੀਤੇ ਜਾਣ ਦਾ ਪ੍ਰਬੰਧ ਕਰਵਾ ਦਿੱਤਾ। ਜਿਸ ਦੌਰਾਨ ਮਹਿਲਾ ਯਾਤਰੀਆਂ ਦੀ ਸਹਾਇਤਾ ਨਾਲ ਸੁਮਨ ਦੀ ਡਿਲਵਰੀ ਸਾਧਾਰਨ ਹੋਈ ਅਤੇ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਐਂਬੁਲੈਂਸ ਵੀ ਆ ਗਈ ਅਤੇ ਸੁਮਨ ਨੂੰ ਸੀਤਾਪੁਰ ਜ਼ਿਲਾ ਹਸਪਤਾਲ ਲਿਜਾਇਆ ਗਿਆ। ਐੱਸ. ਓ. ਸੁਰੇਸ਼ ਨੇ ਦੱਸਿਆ ਕਿ ਟਰੇਨ ਇਕ ਘੰਟਾ ਲੇਟ ਵੀ ਹੋ ਗਈ ਪਰ ਚੰਗੀ ਖਬਰ ਇਹ ਹੈ ਕਿ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ।






 


Related News