ਮੋਦੀ ਨੇ ਵਪਾਰੀਆਂ ਨੂੰ ਕਿਹਾ, ਭਾਰਤ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ

04/19/2019 6:56:12 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ 'ਤੇ ਵਪਾਰੀ ਭਾਈਚਾਰੇ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਰਥਵਿਵਸਥਾ ਦੇ ਨਿਰਮਾਣ 'ਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਨਹੀਂ ਦਿੱਤੀ ਗਈ ਤੇ ਕਾਂਗਰਸ ਦੇ 'ਨਾਮਦਾਰਾਂ' ਨੇ ਵਪਾਰੀਆਂ ਨੂੰ 'ਚੋਰ' ਕਹਿ ਕੇ ਬਦਨਾਮ ਕੀਤਾ ਹੈ। ਮੋਦੀ ਨੇ ਇਥੇ ਰਾਸ਼ਟਰੀ ਵਪਾਰੀ ਮਾਹਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਜਨਸੰਘ ਦੇ ਸਮੇਂ ਤੋਂ ਵਪਾਰੀਆਂ ਨੂੰ ਸਨਮਾਨ ਤੇ ਮਾਨਤਾ ਦਿੰਦੀ ਆਈ ਹੈ ਜਦਕਿ ਕਾਂਗਰਸ ਦੀ ਨੀਤੀ ਉਨ੍ਹਾਂ ਨੂੰ ਅਪਮਾਨਿਤ ਕਰਨ ਦੀ ਰਹੀ ਹੈ। ਭਾਜਪਾ ਵਪਾਰੀਆਂ 'ਤੇ ਭਰੋਸਾ ਕਰਦੀ ਹੈ ਜਦਕਿ ਕਾਂਗਰਸ ਉਨ੍ਹਾਂ 'ਤੇ ਇੰਸਪੈਕਟਰ ਰਾਜ ਪਾਉਂਦੀ ਹੈ।

ਪੰਜ ਸਾਲਾਂ 'ਚ ਆਰਥਿਕ ਸੁਧਾਰਾਂ ਨੂੰ ਬੜ੍ਹਾਵਾ ਦਿੱਤਾ
ਭਾਮਾਸ਼ਾਹ-ਮਹਾਰਾਣਾ ਪ੍ਰਤਾਪ ਦਾ ਜ਼ਿਕਰ ਕਰਦੋ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਹੋਰ ਦਲ ਵਪਾਰੀ ਭਾਈਚਾਰੇ ਨੂੰ ਖਾਸ ਮੌਕਿਆਂ 'ਤੇ ਹੀ ਯਾਦ ਕਰਦੇ ਹਨ ਜਦਕਿ ਭਾਜਪਾ ਸਰਕਾਰ ਉਨ੍ਹਾਂ ਦੇ ਕਲਿਆਣ ਲਈ ਲਗਾਤਾਰ ਕੰਮ ਕਰਦੀ ਰਹੀ ਹੈ। ਉਨ੍ਹਾਂ ਨੇ ਪਿਛਲੇ ਪੰਜ ਸਾਲ ਦੌਰਾਨ ਆਰਥਿਕ ਸੁਧਾਰਾਂ ਤੇ ਕਾਰੋਬਾਰ ਦੇ ਅਨੁਕੂਲ ਮਾਹੌਲ ਬਣਾਉਣ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਅਗਲੇ ਪੰਜ ਸਾਲ 'ਚ ਭਾਜਪਾ 'ਈਜ ਆਫ ਬਿਜ਼ਨੈਸ ਡੂਇੰਗ ਤੋਂ ਈਜ ਆਫ ਲਿਵਿੰਗ' ਵੱਲ ਵਧਣਾ ਚਾਹੁੰਦੀ ਹੈ।

ਮਸ਼ਹੂਰ ਕਾਰੋਬਾਰੀਆਂ ਨੂੰ ਕਹਿੰਦੇ ਹਨ 'ਚੋਰ'
ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ ਕਿ ਕਾਂਗਰਸ ਦੇ ਮਸ਼ਹੂਰ ਕਾਰੋਬਾਰੀਆਂ ਨੂੰ ਚੋਰ ਕਹਿੰਦੇ ਹਨ ਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਕਰਦੋ ਹੋਏ ਕਿਹਾ ਕਿ ਕਾਂਗਰਸ ਦੀ ਮੌਜੂਦਾ ਅਗਵਾਈ ਵਪਾਰੀਆਂ ਦਾ ਇਤਿਹਾਸ ਨਹੀਂ ਜਾਣਦੀ ਹੈ। ਜਦਕਿ ਅਰਥਵਿਵਸਥਾ ਦੇ ਨਿਰਮਾਣ 'ਚ ਕਾਰੋਬਾਰੀਆਂ ਦਾ ਅਹਿਮ ਯੋਗਦਾਨ ਹੈ।


Inder Prajapati

Content Editor

Related News