ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਹਟਾਈ ਇਹ ਪਾਬੰਦੀ
Wednesday, Jun 23, 2021 - 03:34 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ 1 ਜੁਲਾਈ ਤੋਂ ਹੁਣ ਬਿਨਾਂ ਰੋਕ-ਟੋਕ ਦੇ ਐਂਟਰੀ ਹੋਵੇਗੀ। ਸਰਕਾਰ ਨੇ ਇਕ ਜੁਲਾਈ ਤੋਂ ਈ-ਪਾਸ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ। ਸਰਕਾਰ ਦੇ ਇਸ ਫ਼ੈਸਲੇ ਨਾਲ ਹਿਮਾਚਲ ਆਉਣ ਵਾਲੇ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹਿਮਾਚਲ ਸਰਕਾਰ ਨੇ ਇਕ ਜੁਲਾਈ ਤੋਂ ਵਾਲਵੋ ਬੱਸਾਂ ਸਮੇਤ ਸਾਰੀਆਂ ਅੰਤਰਰਾਜੀ ਬੱਸਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਸ਼ੁਰੂ ਕਰਨ ਦਾ ਵੀ ਫ਼ੈਸਲਾ ਲਿਆ ਹੈ। ਸਾਰੇ ਸਰਕਾਰੀ ਦਫ਼ਤਰ ਵੀ ਇਕ ਜੁਲਾਈ ਤੋਂ 100 ਫ਼ੀਸਦੀ ਸਮੱਰਥਾ ਨਾਲ ਕੰਮ ਕਰਨਾ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ- ਆਚਾਰ ਦੇ ਡੱਬੇ ’ਚੋਂ ਨਿਕਲਿਆ ਮਰਿਆ ਹੋਇਆ ਚੂਹਾ, ਵੇਖ ਕੇ ਪੂਰਾ ਪਰਿਵਾਰ ਰਹਿ ਗਿਆ ਹੱਕਾ-ਬੱਕਾ
ਕੈਬਨਿਟ ਦੀ ਬੈਠਕ ’ਚ ਲਏ ਗਏ ਹੋਰ ਫ਼ੈਸਲੇ—
ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਆਯੋਜਿਤ ਸੂਬਾਈ ਕੈਬਨਿਟ ਦੀ ਬੈਠਕ ’ਚ ਪ੍ਰਦੇਸ਼ ਵਿਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਸਾਰੀਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ, ਜਦਕਿ ਰੈਸਟੋਰੈਂਟ ਨੂੰ ਰਾਤ 10 ਵਜੇ ਤੱਕ ਜਦਕਿ ਇਨਡੋਰ ਸਮਾਜਿਕ ਸਮਾਰੋਹ ’ਚ ਸਮਰੱਥਾ ਦਾ 50 ਫ਼ੀਸਦੀ ਯਾਨੀ ਕਿ ਵੱਧ ਤੋਂ ਵੱਧ 50 ਲੋਕ ਜਦਕਿ ਖੁੱਲ੍ਹੇ ’ਚ ਆਯੋਜਿਤ ਹੋਣ ਵਾਲੇ ਸਮਾਰੋਹ ’ਚ ਵੱਧ ਤੋਂ ਵੱਧ 100 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ- ਵਾਤਾਵਰਣ ਦਾ ਸੰਦੇਸ਼ ਦੇਣ ਲਈ ਨੌਜਵਾਨ ਨੇ 2800 ਕਿਲੋਮੀਟਰ ਕੀਤਾ ਪੈਦਲ ਸਫ਼ਰ
ਦੱਸ ਦੇਈਏ ਕਿ ਸ਼ਿਮਲਾ, ਮਨਾਲੀ ਸਮੇਤ ਹੋਰ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਭੀੜ ਉਮੜ ਰਹੀ ਹੈ। ਓਧਰ ਹਿਮਾਚਲ ਸਰਕਾਰ ਨੇ ਕਿਹਾ ਕਿ ਸੈਲਾਨੀ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਨਿਯਮਾਂ ਦਾ ਪਾਲਣ ਜ਼ਰੂਰ ਕਰਨ, ਨਹੀਂ ਤਾਂ ਕੋਰੋਨਾ ਫੈਲਣ ਦਾ ਖ਼ਤਰਾ ਵਧ ਸਕਦਾ ਹੈ।
ਇਹ ਵੀ ਪੜ੍ਹੋ- ਪ੍ਰੇਰਣਾ ਨੇ ਵਧਾਇਆ ਮਾਣ; ਭਾਰਤੀ ਹਵਾਈ ਫ਼ੌਜ ’ਚ ਫਲਾਇੰਗ ਅਫ਼ਸਰ ਬਣ ਕੇ ਕੁੜੀਆਂ ਲਈ ਬਣੀ ‘ਪ੍ਰੇਰਣਾ’