ਭਾਰਤ ''ਚ ਫੋਨਾਂ ਦੀ ਕੁਲ ਗਿਣਤੀ ਹੈ 120.10 ਕਰੋੜ
Thursday, Jan 25, 2018 - 01:29 AM (IST)

ਜਲੰਧਰ—ਟੈਲੀਫੋਨ ਦੀ ਖੋਜ ਭਾਵੇਂ ਹੀ ਡੇਢ ਸੌ ਸਾਲ ਪਹਿਲਾਂ ਹੋਈ ਸੀ ਪਰ ਆਮ ਆਦਮੀ ਤੱਕ ਇਸ ਦੀ ਪਹੁੰਚ ਪਿਛਲੇ ਦੋ ਦਹਾਕਿਆਂ 'ਚ ਮੋਬਾਇਲ ਫੋਨ ਕ੍ਰਾਂਤੀ ਤੋਂ ਬਾਅਦ ਹੀ ਸੰਭਵ ਹੋ ਸਕੀ। ਇੰਟਰਨੈੱਟ ਸੇਵਾ ਦੇ ਮੋਬਾਇਲ ਨਾਲ ਜੁੜ ਜਾਣ ਤੋਂ ਬਾਅਦ ਨੌਜਵਾਨਾਂ ਦੀ ਜ਼ਿੰਦਗੀ ਦਾ ਇਹ ਹੁਣ ਇਕ ਅਹਿਮ ਹਿੱਸਾ ਬਣ ਚੁੱਕਾ ਹੈ।
ਮੋਬਾਇਲ ਫੋਨ- ਕੁਲ ਮੋਬਾਇਲ ਕੁਨੈਕਸ਼ਨਾਂ 'ਚੋਂ 56.5 ਫੀਸਦੀ ਸ਼ਹਿਰੀ ਤੇ 42.50 ਫੀਸਦੀ ਪੇਂਡੂ ਖੇਤਰਾਂ 'ਚ ਹਨ।
ਭਾਰਤ 'ਚ ਮੋਬਾਇਲ ਤੇ ਟੈਲੀਫੋਨਜ਼ ਦੀ ਕੁਲ ਗਿਣਤੀ 120.10 ਕਰੋੜ ਹੈ। ਇਸ 'ਚ 117.82 ਕਰੋੜ ਮੋਬਾਇਲ ਅਤੇ 2.35 ਕਰੋੜ ਲੈਂਡਲਾਈਨ ਫੋਨ ਕੁਨੈਕਸ਼ਨ ਹਨ।
ਲੈਂਡਲਾਈਨ ਫੋਨ ਦੇ 85.09 ਫੀਸਦੀ ਕੁਨੈਕਸ਼ਨ ਸ਼ਹਿਰੀ ਖੇਤਰ ਅਤੇ 17.98 ਫੀਸਦੀ ਕੁਨੈਕਸ਼ਨ ਪੇਂਡੂ ਖੇਤਰ 'ਚ ਹਨ।
ਦੇਸ਼ 'ਚ ਇੰਟਰਨੈੱਟ ਦੇ ਕੁਲ 34 ਕਰੋੜ ਕੁਨੈਕਸ਼ਨ
ਵਾਇਰਲੈੱਸ ਇੰਟਰਨੈੱਟ (ਮੋਬਾਇਲ) ਕੁਨੈਕਸ਼ਨ
ਜਿਓ-14.51 ਕਰੋੜ
ਏਅਰਟੈੱਲ- 6.48 ਕਰੋੜ
ਵੋਡਾਫੋਨ- 4.84 ਕਰੋੜ
ਆਈਡੀਆ- 3.10 ਕਰੋੜ
ਰਿਲਾਇੰਸ ਕਮਿਊ- 89.8 ਲੱਖ
ਬ੍ਰਾਡਬੈਂਡ ਤੇ ਵਾਇਰਲੈੱਸ
ਬੀ.ਐੱਸ.ਐੱਨ.ਐੱਲ- 94.8 ਲੱਖ
ਏਅਰਟੈੱਲ- 21.3 ਲੱਖ
ਅਰਟੀਆ ਕਨਵਰਜੈਂਸ ਟੈਕਨਾਲੋਜੀ- 12.6 ਲੱਖ
ਐੱਮ.ਟੀ.ਐੱਨ.ਐੱਲ. - 9.4ਲੱਖ
ਹੈਥਵੇ- 6.8 ਲੱਖ
ਪੋਰਟੇਬਿਲਟੀ ਸਹੂਲਤ ਲਾਗੂ ਹੋਣ ਤੋਂ ਬਾਅਦ ਹੁਣ ਤੱਕ 314993707 ਖਪਤਕਾਰ ਆਪਣੇ ਨੰਬਰ ਦੂਜੀਆਂ ਕੰਪਨੀਆਂ 'ਚ ਬਦਲਵਾਉਣ ਲਈ ਕਰ ਚੁੱਕੇ ਹਨ ਅਪਲਾਈ।
ਸਭ ਤੋਂ ਵੱਧ ਮੋਬਾਇਲ ਵਾਲੇ 5 ਪ੍ਰਮੁੱਖ ਦੇਸ਼
ਚੀਨ-1321930000
ਭਾਰਤ-1178195651
ਅਮਰੀਕਾ- 327577529
ਬ੍ਰਾਜ਼ੀਲ- 2842500000
ਰੂਸ-2561160000
ਸਭ ਤੋਂ ਘੱਟ ਮੋਬਾਇਲ ਵਾਲੇ 5 ਦੇਸ਼
ਮਾਲਟਾ -554651
ਮਾਲਦੀਵ-776716
ਮਾਂਟੇਨਗ੍ਰੋ-1117500
ਕਿਊਬਾ- 1300000
ਐਸਟੋਨੀਆ-1904000
ਪ੍ਰਤੀ 100 ਵਿਅਕਤੀ ਮੋਬਾਇਲ ਦੀ ਗਿਣਤੀ 'ਚ
ਮਾਲਦੀਵ- 246
ਹਾਂਗਕਾਂਗ- 240
ਯੂ. ਏ. ਈ.- 204
ਪਨਾਮਾ- 202
ਮਾਂਟੇਨਗ੍ਰੋ- 180