ਮਹਾਰਾਸ਼ਟਰ : ਪੁਣੇ ਦੇ ਪਿੰਡ ''ਚ ਰਿਕਾਰਡ ਹੋਈ ਟੋਰਾਂਡੋ ਦੀ ਘਟਨਾ
Sunday, Jun 10, 2018 - 02:03 PM (IST)

ਪੁਣੇ— ਮਹਾਰਾਸ਼ਟਰ 'ਚ ਪੁਣੇ ਜ਼ਿਲੇ ਦੇ ਇਕ ਪਿੰਡ 'ਚ ਟੋਰਾਂਡੋ (ਵਾਂਵਰੋਲਾ) ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਦੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਪਹਿਲੀ ਵਾਰ ਹੈ ਕਿ ਮਹਾਰਾਸ਼ਟਰ 'ਚ ਅਧਿਕਾਰਕ ਤੌਰ 'ਤੇ ਟੋਰਾਂਡੋ (ਵਾਂਵਰੋਲਾ) ਨੂੰ ਰਿਕਾਰਡ ਕੀਤਾ ਗਿਆ ਹੈ।
ਪੁਣੇ ਦੇ ਪੁਰੰਦਰ ਤਾਲੁਕਾ 'ਚ ਨਜ਼ਰੇ ਬੰਨ੍ਹ ਦੇ ਕੋਲ ਰਨਮਾਲਾ ਪਿੰਡ 'ਚ ਸ਼ੁੱਕਰਵਾਰ ਦੀ ਸ਼ਾਮ ਹੋਈ ਇਸ ਘਟਨਾ ਤੋਂ ਬਾਅਦ ਅਗਲੇ ਦਿਨ ਸਿਟੀਜਨ ਸਾਇੰਸ (ਸੀ.ਸੀ.ਐੈੱਸ.) ਦੀਆਂ ਤਿੰਨ ਸੰਸਦੀ ਟੀਮਾਂ ਟੋਰਾਂਡੋ (ਵਾਂਵਰੋਲਾ) ਦੀ ਜਾਂਚ ਕਰਨ ਲਈ ਪਿੰਡ 'ਚ ਗਈਆਂ। ਟੀਮ ਨੇ 10 ਤੋਂ ਵੱਧ ਚਸ਼ਮਦੀਦ ਗਵਾਹਾਂ ਅਤੇ ਕੁਝ ਸਥਾਨਕ ਲੋਕਾਂ ਨਾਲ ਪੁੱਛਗਿਛ ਕੀਤੀ। ਟੀਮ ਨੇ ਲੋਕਾਂ ਤੋਂ ਤਸਵੀਰ ਅਤੇ ਵੀਡੀਓ ਵੀ ਕਲਿੱਕ ਕੀਤੀ।
#Tornado witnessed in #Maharashtra for the first time!! https://t.co/RWrBXuo6x7 pic.twitter.com/TfTFiWWNeX
— Pune Mirror (@ThePuneMirror) June 9, 2018
ਟੀਮ ਨੇ ਇਸ ਦੌਰਾਨ ਟੋਰਾਂਡੋ ਦਾ ਸਮਾਂ, ਰਸਤਾ ਅਤੇ ਤੀਬਰਤਾ ਦੇ ਸੰਬੰਧ 'ਚ ਜਾਣਕਾਰੀ ਵੀ ਜੁਟਾਈ। ਜਾਂਚ ਦੇ ਆਧਾਰ 'ਤੇ ਟੀਮ ਨੇ ਦੱਸਿਆ ਕਿ ਟੋਰਾਂਡੋ (ਵਾਂਵਰੋਲਾ) ਦਾ ਸਮਾਂ 90 ਤੋਂ ਲੈ ਤੇ 120 ਸੈਕੰਡ ਤੱਕ ਸੀ ਅਤੇ 800 ਤੋਂ ਲੈ ਕੇ 1000 ਮੀਟਰ ਤੱਕ ਦੀ ਦੂਰੀ ਤੈਅ ਕੀਤੀ।
ਸੀਨੀਅਰ ਮੌਸਮ ਵਿਗਿਆਨੀ ਡਾਕਟਰ ਜੇ.ਆਰ. ਕੁਲਕਰਨੀ ਨੇ ਦੱਸਿਆ, ਜਾਂਚ 'ਚ ਪਾਇਆ ਗਿਆ ਕਿ ਇਸ ਟੋਰਾਂਡੋ (ਵਾਂਵਰੋਲਾ) ਦੇ ਰਸਤੇ 'ਚ ਜਾਨਵਰਾਂ ਦੇ ਰਹਿਣ ਵਾਲੀਆਂ ਜਗ੍ਹਾਂ, ਟਿਨ ਦੀ ਛੱਤ, ਮੋਟਰ ਪੰਪ ਉੱਡ ਗਏ। ਹਾਲਾਂਕਿ ਕਿਸੇ ਪ੍ਰਕਾਰ ਦੀ ਪ੍ਰਾਪਰਟੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਦੱਸਿਆ ਗਿਆ ਹੈ ਕਿ ਟੋਰਾਂਡੋ ਤੋਂ ਬਾਅਦ ਬਾਰਿਸ਼ ਵੀ ਹੋਈ। ਫਿਊਜੈਟ ਸਕੇਲ 'ਤੇ ਇਸ ਤੂਫਾਨ ਦੀ ਤੀਬਰਤਾ ਐੈੱਫ.0 ਨਾਲ ਐੈੱਫ.5 ਤੱਕ ਮਾਪੀ ਗਈ।''