ਕਿਸਾਨਾਂ ਨੇ ਨਹੀਂ, ਹੁਣ ਟੋਲ ਦੇ ਕਾਮਿਆਂ ਨੇ ਹੀ ਫਰੀ ਕੀਤਾ ਟੋਲ ਪਲਾਜ਼ਾ, ਜਾਣੋ ਵਜ੍ਹਾ

Thursday, Dec 16, 2021 - 06:17 PM (IST)

ਕਿਸਾਨਾਂ ਨੇ ਨਹੀਂ, ਹੁਣ ਟੋਲ ਦੇ ਕਾਮਿਆਂ ਨੇ ਹੀ ਫਰੀ ਕੀਤਾ ਟੋਲ ਪਲਾਜ਼ਾ, ਜਾਣੋ ਵਜ੍ਹਾ

ਰੇਵਾੜੀ (ਮੋਹਿੰਦਰ)- ਰੇਵਾੜੀ-ਰੋਹਤਕ ਹਾਈਵੇਅ ਸਥਿਤ ਗੰਗਾਯਚਾ ਟੋਲ ਪਲਾਜ਼ਾ ਨੂੰ ਇਕ ਵਾਰ ਫਿਰ ਫਰੀ ਕਰ ਦਿੱਤਾ ਗਿਆ ਹੈ। ਇਸ ਵਾਰ ਕਿਸਾਨਾਂ ਨੇ ਨਹੀਂ ਸਗੋਂ ਕਾਮਿਆਂ ਨੇ ਹੀ ਟੋਲ ਫਰੀ ਕੀਤਾ ਹੈ। ਕਾਮਿਆਂ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਮੁਸ਼ਕਲ ਸਮੇਂ ਵਿਚ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ। ਅਜਿਹੇ ਵਿਚ ਨਾਰਾਜ਼ ਕਾਮਿਆਂ ਨੇ ਅੱਜ ਸਵੇਰੇ 8 ਵਜੇ ਤੋਂ ਕੰਮ ਛੱਡ ਕੇ ਟੋਲ ਫਰੀ ਕਰ ਦਿੱਤਾ। 

ਦਰਅਸਲ ਕਿਸਾਨ ਅੰਦੋਲਨ ਦੇ ਚੱਲਦੇ 2 ਮਹੀਨੇ ਤੱਕ ਰੇਵਾੜੀ ਦਾ ਗੰਗਯਚਾ ਟੋਲ ਫਰੀ ਰਿਹਾ ਪਰ 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਨੂੰ ਇੱਥੋਂ ਹਟਾ ਕੇ ਟੋਲ ਚਾਲੂ ਕਰਵਾ ਦਿੱਤਾ ਗਿਆ ਸੀ। ਹਰਿਆਣਾ ਦੇ ਤਮਾਮ ਟੋਲ ਫਰੀ ਹੋਣ ਦੇ ਬਾਵਜੂਦ 8 ਮਹੀਨੇ ਤੋਂ ਗੰਗਾਯਚਾ ਟੋਲ ਪਲਾਜ਼ਾ ’ਤੇ ਟੋਲ ਕਟਦਾ ਰਿਹਾ ਹੈ। ਇਸ ਦਰਮਿਆਨ ਟੋਲ ’ਤੇ ਵਰਕਰ 50 ਕਾਮਿਆਂ ਨੂੰ ਅਗਸਤ ਅਤੇ ਸਤੰਬਰ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ। ਜਿਸ ਦੇ ਵਿਰੋਧ ਵਿਚ ਕਾਮਿਆਂ ਨੇ ਪਹਿਲਾਂ ਵੀ ਕੰਮ ਛੱਡ ਕੇ ਟੋਲ ਨੂੰ ਫਰੀ ਕਰ ਦਿੱਤਾ ਸੀ ਪਰ 11 ਦਸੰਬਰ ਤੋਂ ਬਾਅਦ ਟੋਲ ਚਾਲੂ ਹੈ।

ਕਾਮਿਆਂ ਦਾ ਕਹਿਣਾ ਹੈ ਕਿ ਮੁਸ਼ਕਲ ਸਮੇਂ ਜਦੋਂ ਪ੍ਰਦੇਸ਼ ਵਿਚ ਕਿਤੇ ਵੀ ਟੋਲ ਚਾਲੂ ਨਹੀਂ ਸਨ ਤਾਂ ਉਸ ਸਮੇਂ ਵੀ ਟੋਲ ’ਤੇ ਡਿਊਟੀ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਇਸ ਤੋਂ ਪਹਿਲਾਂ ਕਾਮਿਆਂ ਨੇ ਟੋਲ ’ਤੇ ਖੜ੍ਹੇ ਹੋ ਕੇ ਪ੍ਰਬੰਧਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਣ ’ਤੇ ਸਦਰ ਪੁਲਸ ਵੀ ਮੌਕੇ ’ਤੇ ਪੁੱਜੀ ਅਤੇ ਕਾਮਿਆਂ ਨੂੰ ਵਾਪਸ ਕੰਮ ’ਤੇ ਪਰਤਣ ਲਈ ਸਮਝਾਇਆ ਗਿਆ।


author

Tanu

Content Editor

Related News