ਟਰਾਂਸਜ਼ੈਂਡਰਾਂ ਦੀ ਵੱਖਰੇ ਪਖਾਨੇ ਬਣਾਉਣ ਦੀ ਮੰਗ

11/12/2018 8:09:53 PM

ਦੇਹਰਾਦੂਨ (ਯੂ. ਐੱਨ.ਆਈ.)– ਉੱਤਰਾਖੰਡ ਵਿਚ ਲਿੰਗ ਤਬਦੀਲ (ਟਰਾਂਸਜੈਂਡਰ) ਕਰਵਾਉਣ ਵਾਲੇ ਪਹਿਲੇ ਪੁਰਸ਼, ਜੋ ਹੁਣ ਔਰਤ ਬਣ ਗਈ ਹੈ, ਨੇ ਆਪਣੇ ਵਰਗੇ ਦੂਸਰੇ ਟਰਾਂਸਜੈਂਡਰਾਂ ਲਈ ਵੱਖਰੇ ਤੌਰ 'ਤੇ ਪਖਾਨੇ ਬਣਾਏ ਜਾਣ ਦੀ ਮੰਗ ਕੀਤੀ ਹੈ। ਟਰਾਂਸਜੈਂਡਰ ਬਣੇ ਅਜੇਪਾਲ, ਜਿਨ੍ਹਾਂ ਨੂੰ ਹੁਣ ਤੇਜਸਵੀ ਕਿਹਾ ਜਾਂਦਾ ਹੈ, ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਸੂਬੇ ਵਿਚ ਉਨ੍ਹਾਂ ਵਰਗੇ ਕਰੀਬ 10,000 ਲੜਕੇ-ਲੜਕੀਆਂ ਹਨ। ਇਹ ਸਾਰੇ ਸਮਾਜਿਕ ਹਾਲਾਤਾਂ ਕਾਰਨ ਨਾ ਤਾਂ ਇਲਾਜ ਦੇ ਮਾਧਿਅਮ ਨਾਲ ਆਪਣਾ ਲਿੰਗ ਤਬਦੀਲ ਕਰਵਾਉਂਦੇ ਹਨ ਤੇ ਨਾ ਹੀ ਆਪਣੇ ਅਧਿਕਾਰਾਂ ਲਈ ਅੱਗੇ ਆਉਂਦੇ ਹਨ।

ਤੇਜਸਵੀ ਨੇ ਸੁਪਰੀਮ ਕੋਰਟ ਵਲੋਂ ਸਮਲਿੰਗੀਆਂ ਨੂੰ ਮਾਨਤਾ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਤਰੀ-ਪੁਰਸ਼ਾਂ ਲਈ ਬਣੇ ਪਖਾਨਿਆਂ ਵਿਚ ਆਮ ਤੌਰ 'ਤੇ ਟਰਾਂਸਜੈਂਡਰ ਦੇ ਜਾਣ 'ਤੇ ਇਤਰਾਜ਼ ਕੀਤਾ ਜਾਂਦਾ ਹੈ, ਇਸ ਲਈ ਉਨ੍ਹਾਂ ਲਈ ਵੱਖਰੇ ਪਖਾਨੇ ਬਣਾਏ ਜਾਣੇ ਚਾਹੀਦੇ ਹਨ।


Related News