ਅੱਜ ਤੋਂ ਸ਼ੁਰੂ ਹੋ ਰਿਹੈ 'ਸਾਉਣ', ਇਸ ਢੰਗ ਨਾਲ ਕਰੋ ਸ਼ਿਵ ਜੀ ਦੀ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

Tuesday, Jul 04, 2023 - 10:26 AM (IST)

ਅੱਜ ਤੋਂ ਸ਼ੁਰੂ ਹੋ ਰਿਹੈ 'ਸਾਉਣ', ਇਸ ਢੰਗ ਨਾਲ ਕਰੋ ਸ਼ਿਵ ਜੀ ਦੀ ਪੂਜਾ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

ਜਲੰਧਰ (ਬਿਊਰੋ) - ਭਗਵਾਨ ਸ਼ਿਵ ਜੀ ਦੇ ਭਗਤਾਂ ਨੂੰ ਹਰ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਰਹਿੰਦੀ ਹੈ। ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਹਰੇਕ ਸੋਮਵਾਰ ਵਰਤ ਰੱਖ ਕੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਦੇ ਹਨ। ਇਸ ਵਾਰ ਸਾਵਣ ਦੇ ਮਹੀਨੇ ਅਨੋਖਾ ਸੰਯੋਗ ਦੇਖਣ ਨੂੰ ਮਿਲੇਗਾ। ਭੋਲੇਨਾਥ ਦਾ ਇਹ ਮਹੀਨਾ ਇਸ ਵਾਰ 30 ਦਿਨਾਂ ਦਾ ਨਹੀਂ ਸਗੋਂ 59 ਦਿਨਾਂ ਦਾ ਹੋਵੇਗਾ। ਇਸ ਸਾਲ ਸਾਵਣ ਦਾ ਮਹੀਨਾ 4 ਜੁਲਾਈ 2023 ਤੋਂ ਸ਼ੁਰੂ ਹੋ ਰਿਹਾ ਹੈ, ਜੋ 31 ਅਗਸਤ 2023 ਨੂੰ ਖ਼ਤਮ ਹੋਵੇਗਾ। ਇਸ ਵਾਰ ਸਾਵਣ ਦੇ ਮਹੀਨੇ 4 ਨਹੀਂ ਸਗੋਂ 8 ਵਰਤ ਆ ਰਹੇ ਹਨ। ਭਗਵਾਨ ਸ਼ਿਵ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ। ਅਜਿਹੇ 'ਚ ਜਾਣੋ ਸ਼ਰਾਵਣ ਮਹੀਨੇ ਦੀ ਮਹੱਤਤਾ ਅਤੇ ਪੂਜਾ ਦੀ ਵਿਧੀ ਨੂੰ ਵਿਸਥਾਰ ਨਾਲ...

PunjabKesari

ਸਾਵਣ ਦੇ ਮਹੀਨੇ ਦਾ ਮਹੱਤਵ
ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਜਿਹੜੇ ਸ਼ਰਧਾਲੂ ਭਗਵਾਨ ਸ਼ਿਵ ਜੀ ਦੀ ਸ਼ਰਧਾ-ਭਾਵਨਾ ਨਾਲ ਪੂਜਾ-ਪਾਠ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਹਨ। ਸਾਵਣ ਦੇ ਮਹੀਨੇ ਜੇਕਰ ਕੋਈ ਸ਼ਰਧਾਲੂ ਸੋਮਵਾਰ ਦੇ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹੁਤਾ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : Sawan 2023: 19 ਸਾਲਾਂ ਬਾਅਦ ਬਣ ਰਿਹਾ ਅਜਿਹਾ ਸ਼ੁੱਭ ਸੰਜੋਗ, ਇਸ ਸਾਲ 59 ਦਿਨਾਂ ਦਾ ਹੋਵੇਗਾ ਸਾਵਣ ਦਾ ਮਹੀਨਾ

PunjabKesari

ਇੰਝ ਖ਼ੁਸ਼ ਹੁੰਦੇ ਹਨ ਸ਼ਿਵ ਜੀ
ਸਾਵਣ ਦੇ ਮਹੀਨੇ ਸੱਚੇ ਮਨ ਨਾਲ ਜੇਕਰ ਭਗਵਾਨ ਭੋਲੇਨਾਥ ਜੀ ਦੀ ਪੂਜਾ ਕੀਤੀ ਜਾਵੇ ਤਾਂ ਉਹ ਜਲਦੀ ਖ਼ੁਸ਼ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸ਼ਿਵ ਜੀ ਨੂੰ ਖੁਸ਼ ਕਰਨ ਲਈ ਸ਼ਿਵਲਿੰਗ 'ਤੇ ਜਲ ਦੇ ਨਾਲ-ਨਾਲ ਧਤੂਰਾ, ਬੇਲਪੱਤਰ, ਚੌਲ, ਚੰਦਨ ਆਦਿ ਚੜ੍ਹਾਉਣ ਨਾਲ ਭਗਵਾਨ ਜੀ ਖ਼ੁਸ਼ ਹੋ ਜਾਂਦੇ ਹਨ।

PunjabKesari

ਸਾਵਣ ਦੇ ਮਹੀਨੇ ਇਸ ਤਰੀਕੇ ਨਾਲ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ

. ਸਾਵਣ ਦੇ ਮਹੀਨੇ ਹਰੇਕ ਸੋਮਵਾਰ ਵਾਲੇ ਦਿਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।
. ਅਜਿਹੀ ਸਥਿਤੀ ਵਿੱਚ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਆਪਣੇ ਸੱਜੇ ਹੱਥ ਵਿੱਚ ਪਾਣੀ ਲਓ ਅਤੇ ਸਾਵਣ ਸੋਮਵਾਰ ਦਾ ਵਰਤ ਰੱਖਣ ਦਾ ਸੰਕਲਪ ਲਓ।
. ਫਿਰ ਮਹਾਦੇਵ ਨੂੰ ਗੰਗਾ ਜਲ ਚੜ੍ਹਾਓ।
. ਇਸ ਤੋਂ ਬਾਅਦ ਓਮ ਨਮਹ ਸ਼ਿਵਾਏ ਦਾ ਜਾਪ ਕਰਦੇ ਹੋਏ ਭਗਵਾਨ ਸ਼ਿਵ ਦਾ ਜਲ ਨਾਲ ਅਭਿਸ਼ੇਕ ਕਰੋ।
. ਹੁਣ ਭਗਵਾਨ ਸ਼ਿਵ ਨੂੰ ਅਕਸ਼ਤ, ਸਫ਼ੈਦ ਫੁੱਲ, ਸਫ਼ੈਦ ਚੰਦਨ, ਭੰਗ, ਧਤੂਰਾ, ਗਾਂ ਦਾ ਦੁੱਧ, ਧੂਪ, ਪੰਚਾਮ੍ਰਿਤ, ਸੁਪਾਰੀ, ਬੇਲਪੱਤਰ ਚੜ੍ਹਾਓ।
. ਅੰਤ ਵਿੱਚ ਸ਼ਿਵ ਚਾਲੀਸ ਅਤੇ ਆਰਤੀ ਜ਼ਰੂਰ ਪੜ੍ਹੋ।

PunjabKesari


author

rajwinder kaur

Content Editor

Related News