ਹੁਣ ਤੰਬਾਕੂ-ਪਾਨ ਚਬਾ ਕੇ ਥੁੱਕਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਮੋਟਾ ਜੁਰਮਾਨਾ
Wednesday, Feb 05, 2025 - 11:25 AM (IST)
ਨੈਸ਼ਨਲ ਡੈਸਕ- ਹੁਣ ਜਨਤਕ ਥਾਵਾਂ 'ਤੇ ਗੁਟਖਾ, ਤੰਬਾਕੂ ਜਾਂ ਪਾਨ ਮਸਾਲਾ ਚਬਾਉਣ ਤੋਂ ਬਾਅਦ ਥੁੱਕਣ ਵਾਲਿਆਂ ਦੀ ਖੈਰ ਨਹੀਂ। ਇਸ ਲਈ ਸਰਕਾਰ ਵਲੋਂ ਨਵਾਂ ਬਿੱਲ ਤਿਆਰ ਕੀਤਾ ਜਾ ਰਿਹਾ ਹੈ, ਜਿਸ 'ਚ ਅਜਿਹੇ ਲੋਕਾਂ 'ਤੇ ਭਾਰੀ ਜੁਰਮਾਨਾ ਲਗਾਉਣ ਦੀ ਵਿਵਸਥਾ ਹੋਵੇਗੀ। ਪੱਛਮੀ ਬੰਗਾਲ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਸੂਬਾਈ ਕੈਬਨਿਟ ਦੀ ਬੈਠਕ 'ਚ ਇਸ 'ਤੇ ਚਰਚਾ ਹੋਈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਨਤਕ ਥਾਵਾਂ 'ਤੇ ਫੈਲੀ ਗੰਦਗੀ 'ਤੇ ਨਾਰਾਜ਼ਗੀ ਪ੍ਰਗਟਾਈ। ਇਹ ਬਿੱਲ ਇਸ ਸਾਲ 10 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸੂਬਾ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਪੱਛਮੀ ਬੰਗਾਲ 'ਚ ਜਨਤਕ ਥਾਵਾਂ 'ਤੇ ਪਾਨ ਮਸਾਲਾ ਜਾਂ ਗੁਟਖਾ ਖਾ ਕੇ ਥੁੱਕਣ ਵਾਲਿਆਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
ਲੱਗੇਗਾ ਮੋਟਾ ਜੁਰਮਾਨਾ
ਮੌਜੂਦਾ ਸਮੇਂ ਪੱਛਮੀ ਬੰਗਾਲ 'ਚ ਜਨਤਕ ਥਾਵਾਂ 'ਤੇ ਥੁੱਕਣ 'ਤੇ ਵੱਧ ਤੋਂ ਵੱਧ 200 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ, ਜੋ ਕਿ 2003 ਵਿਚ ਲਾਗੂ ਹੋਏ ਐਕਟ ਦੇ ਤਹਿਤ ਨਿਰਧਾਰਤ ਕੀਤਾ ਗਿਆ ਸੀ ਪਰ ਹੁਣ ਸਰਕਾਰ ਇਸ ਨੂੰ ਘੱਟੋ-ਘੱਟ 5 ਗੁਣਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਜੁਰਮਾਨਾ ਸੰਭਾਵਿਤ ਤੌਰ 'ਤੇ ਪ੍ਰਤੀ ਉਲੰਘਣਾ 1,000 ਰੁਪਏ ਹੋ ਸਕਦਾ ਹੈ, ਹਾਲਾਂਕਿ ਅੰਤਿਮ ਰਕਮ ਦਾ ਫੈਸਲਾ ਬਜਟ ਸੈਸ਼ਨ ਵਿਚ ਕੀਤਾ ਜਾਵੇਗਾ।
ਕੰਧਾਂ ਅਤੇ ਫੁੱਟਪਾਥਾਂ ਨੂੰ ਗੰਦਾ ਕਰਨ ਵਾਲਿਆਂ 'ਤੇ ਹੋਵੇਗੀ ਤਿੱਖੀ ਨਜ਼ਰ
ਇਹ ਵੀ ਪੜ੍ਹੋ- 5 ਫਰਵਰੀ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
ਕੈਬਨਿਟ ਦੀ ਮੀਟਿੰਗ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਗੱਲ 'ਤੇ ਵਿਸ਼ੇਸ਼ ਨਾਰਾਜ਼ਗੀ ਪ੍ਰਗਟਾਈ ਕਿ ਲੋਕ ਨਵੀਂਆਂ ਪੇਂਟ ਕੀਤੀਆਂ ਕੰਧਾਂ ਅਤੇ ਜਨਤਕ ਥਾਵਾਂ ਨੂੰ ਗੁਟਖਾ ਅਤੇ ਪਾਨ ਦੀ ਪੀਕ ਨਾਲ ਵਿਗਾੜਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬਾ ਸਰਕਾਰ ਦੀ ਸੁੰਦਰੀਕਰਨ ਮੁਹਿੰਮ ’ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕੰਧਾਂ ਅਤੇ ਫੁੱਟਪਾਥਾਂ ਨੂੰ ਗੰਦਾ ਕਰਨ ਵਾਲਿਆਂ 'ਤੇ ਸਰਕਾਰ ਦੀ ਤਿੱਖੀ ਨਜ਼ਰ ਹੋਵੇਗੀ।
ਇਹ ਵੀ ਪੜ੍ਹੋ- 19.5 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੱਡੀ ਰਾਹਤ
ਸੂਬਾ ਸਰਕਾਰ ਦੀ ਸਖ਼ਤ ਚਿਤਾਵਨੀ
ਸੂਬਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਕ ਥਾਵਾਂ 'ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਜਲਦੀ ਹੀ ਸਖ਼ਤ ਕਾਨੂੰਨ ਲਾਗੂ ਕੀਤਾ ਜਾਵੇਗਾ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8