ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

Wednesday, Feb 25, 2026 - 01:01 PM (IST)

ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ

ਨਵੀਂ ਦਿੱਲੀ: ਜੇਕਰ ਤੁਸੀਂ ਇਸ ਸਾਲ ਦੀਆਂ ਗਰਮੀਆਂ ਵਿੱਚ ਆਪਣੇ ਘਰ ਨੂੰ ਠੰਡਾ ਰੱਖਣ ਲਈ ਨਵਾਂ ਏਅਰ ਕੰਡੀਸ਼ਨਰ (AC) ਖਰੀਦਣ ਬਾਰੇ ਸੋਚ ਰਹੇ ਹੋ, ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਜੇਕਰ ਤੁਸੀਂ ਗਰਮੀਆਂ ਵਿਚ ਏਸੀ ਖਰੀਦਣ ਦਾ ਸੋਚ ਰਹੇ ਹੋ ਤਾਂ ਤੁਸੀਂ ਇਸ ਨੂੰ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਖਰੀਦ ਲਓ। ਮਾਹਿਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ AC ਦੀਆਂ ਕੀਮਤਾਂ ਵਿੱਚ 5% ਤੋਂ 15% ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਤੁਹਾਡੀ ਜੇਬ 'ਤੇ ਭਾਰੀ ਅਸਰ ਪਵੇਗਾ। ਏਸੀ ਵਿੱਚ ਵਰਤੇ ਜਾਣ ਵਾਲੇ ਤਾਂਬੇ ਦੀ ਕੀਮਤ ਵਿੱਚ ਪਿਛਲੇ ਸਾਲ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਕੰਪਨੀਆਂ ਨੇ ਏਸੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਗੈਂਗਸਟਰ ਲਾਰੈਂਸ ਦੇ ਵਕੀਲ ਦੀ ਕਾਰ 'ਤੇ ਤਾਬੜਤੋੜ ਫਾਇਰਿੰਗ

ਕਿਉਂ ਵਧ ਰਹੀਆਂ ਹਨ ਕੀਮਤਾਂ?
ਕੰਪਨੀਆਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤ (Input Cost) ਵਧਣ ਕਾਰਨ AC ਦੀਆਂ ਕੀਮਤਾਂ ਵਿਚ ਵਾਧਾ ਕਰਨਾ ਮਜਬੂਰੀ ਬਣ ਗਿਆ ਹੈ। ਪਿਛਲੇ ਸਾਲ, ਬੇਮੌਸਮੀ ਬਾਰਿਸ਼ ਅਤੇ ਗਰਮੀਆਂ ਦੇ ਅਖੀਰ ਵਿੱਚ ਆਉਣ ਕਾਰਨ ਏਸੀ ਦੀ ਵਿਕਰੀ ਵਿੱਚ 20-25% ਦੀ ਗਿਰਾਵਟ ਆਈ, ਜਿਸ ਨਾਲ ਉਦਯੋਗ 'ਤੇ ਦਬਾਅ ਪਿਆ। ਕੀਮਤਾਂ ਵਿਚ ਵਾਧੇ ਦੇ ਮੁੱਖ ਕਾਰਨ...

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਕੱਚੇ ਮਾਲ ਦੀ ਮਹਿੰਗਾਈ: 
AC ਬਣਾਉਣ ਵਿੱਚ ਵਰਤੇ ਜਾਣ ਵਾਲੇ ਤਾਂਬੇ (Copper) ਅਤੇ ਐਲੂਮੀਨੀਅਮ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਤੇਜ਼ੀ ਆਈ ਹੈ।

ਇਲੈਕਟ੍ਰਾਨਿਕ ਪੁਰਜ਼ੇ: 
ਚਿਪਸ ਅਤੇ ਹੋਰ ਇਲੈਕਟ੍ਰਾਨਿਕ ਕੰਪੋਨੈਂਟਸ ਦੀ ਲਾਗਤ ਵਧ ਗਈ ਹੈ।

ਸਪਲਾਈ ਚੇਨ ਅਤੇ ਟ੍ਰਾਂਸਪੋਰਟ: 
ਗਲੋਬਲ ਸਪਲਾਈ ਚੇਨ 'ਤੇ ਦਬਾਅ ਅਤੇ ਲੌਜਿਸਟਿਕਸ ਖਰਚਿਆਂ ਵਿੱਚ ਹੋਏ ਵਾਧੇ ਨੇ ਕੰਪਨੀਆਂ ਦਾ ਬਜਟ ਵਿਗਾੜ ਦਿੱਤਾ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪੁੱਜੇ 'ਗੋਲਡਨ ਸਟਾਰ' ਮਲਕੀਤ ਸਿੰਘ, ਕਿਹਾ-ਗੁਰੂ ਘਰ 'ਚ VIP ਬਣ ਕੇ ਨਹੀਂ, ਸਗੋਂ...

ਕਦੋਂ ਤੋਂ ਲਾਗੂ ਹੋਣਗੀਆਂ ਨਵੀਂਆਂ ਦਰਾਂ?
ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਊਰਜਾ ਕੁਸ਼ਲਤਾ (Energy Efficiency) ਮਾਪਦੰਡਾਂ ਕਾਰਨ ਕੰਪਨੀਆਂ ਨੂੰ ਹੁਣ ਵਧੇਰੇ ਐਡਵਾਂਸ ਅਤੇ ਬਿਜਲੀ ਬਚਾਉਣ ਵਾਲੀ ਤਕਨੀਕ ਦੀ ਵਰਤੋਂ ਕਰਨੀ ਪੈ ਰਹੀ ਹੈ। ਹਾਲਾਂਕਿ ਇਸ ਨਾਲ ਸ਼ੁਰੂਆਤੀ ਕੀਮਤ ਵਧੇਗੀ ਪਰ ਲੰਬੇ ਸਮੇਂ ਵਿੱਚ ਗਾਹਕਾਂ ਨੂੰ ਬਿਜਲੀ ਦੇ ਘੱਟ ਬਿੱਲ ਦਾ ਫਾਇਦਾ ਮਿਲੇਗਾ। ਉਦਯੋਗਿਕ ਸੂਤਰਾਂ ਅਨੁਸਾਰ, ਕੰਪਨੀਆਂ ਗਰਮੀਆਂ ਦੇ ਪੀਕ ਸੀਜ਼ਨ (ਜਦੋਂ ਮੰਗ ਸਭ ਤੋਂ ਜ਼ਿਆਦਾ ਹੁੰਦੀ ਹੈ) ਤੋਂ ਪਹਿਲਾਂ ਹੀ ਨਵੀਂਆਂ ਕੀਮਤਾਂ ਲਾਗੂ ਕਰ ਸਕਦੀਆਂ ਹਨ। ਹਾਲਾਂਕਿ ਕੰਪਨੀਆਂ ਸਾਰਾ ਬੋਝ ਇੱਕਦਮ ਗਾਹਕਾਂ 'ਤੇ ਨਹੀਂ ਪਾਉਣਾ ਚਾਹੁੰਦੀਆਂ ਪਰ ਅੰਸ਼ਿਕ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਨੋਖੇ ਵਿਆਹ ਨੇ ਚੱਕਰਾਂ 'ਚ ਪਾਏ ਬਾਰਾਤੀ! ਕੌਣ ਕਿਸਦਾ? ਇੱਕੋ ਜਿਹੇ ਚਿਹਰੇ, ਇੱਕੋ ਜਿਹਾ ਪਹਿਰਾਵਾ

ਮਾਹਿਰਾਂ ਦੀ ਸਲਾਹ
ਜੇਕਰ ਬਜਟ ਦੀ ਇਜਾਜ਼ਤ ਮਿਲੇ ਤਾਂ ਸੀਜ਼ਨ ਸ਼ੁਰੂ ਹੋਣ ਅਤੇ ਕੀਮਤਾਂ ਵਧਣ ਤੋਂ ਪਹਿਲਾਂ ਹੀ ਖਰੀਦਦਾਰੀ ਕਰ ਲੈਣੀ ਚਾਹੀਦੀ ਹੈ। ਵੋਲਟਾਸ, ਹੈਵੇਲਜ਼, ਕ੍ਰੋਮਪਟਨ ਗ੍ਰੀਵਜ਼ ਅਤੇ ਪੋਲੀਕੈਬ ਸਮੇਤ ਕਈ ਵੱਡੀਆਂ ਕੰਪਨੀਆਂ ਵੀ ਆਪਣੇ ਏਸੀ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਨਾਲ ਨਾ ਸਿਰਫ਼ ਪੈਸੇ ਦੀ ਬਚਤ ਹੋਵੇਗੀ, ਬਲਕਿ ਤੁਹਾਨੂੰ ਪੁਰਾਣੇ ਰੇਟਾਂ 'ਤੇ ਬਿਹਤਰ ਮਾਡਲ ਵੀ ਮਿਲ ਸਕਦੇ ਹਨ।

ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ ਮਾਲਾਮਾਲ ਹੋਣਗੇ ਕੇਂਦਰੀ ਮੁਲਾਜ਼ਮ! ਇੰਨੇ ਫੀਸਦੀ ਵਧੇਗਾ ਮਹਿੰਗਾਈ ਭੱਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News