ਹੋਲੀ ਮੌਕੇ ਅਲਰਟ ''ਤੇ ਦਿੱਲੀ ! 15,000 ਜਵਾਨ ਤਾਇਨਾਤ, ਹੁੜਦੰਗ ਮਚਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ

Wednesday, Mar 04, 2026 - 10:31 AM (IST)

ਹੋਲੀ ਮੌਕੇ ਅਲਰਟ ''ਤੇ ਦਿੱਲੀ ! 15,000 ਜਵਾਨ ਤਾਇਨਾਤ, ਹੁੜਦੰਗ ਮਚਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ

ਨਵੀਂ ਦਿੱਲੀ (ਏਜੰਸੀ) : ਰੰਗਾਂ ਦੇ ਤਿਉਹਾਰ ਹੋਲੀ ਦੇ ਮੱਦੇਨਜ਼ਰ ਦਿੱਲੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਰਾਜਧਾਨੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 15,000 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬੁੱਧਵਾਰ ਨੂੰ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਤਿਉਹਾਰ ਦੇ ਨਾਂ 'ਤੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 'ਸਭ ਦੇ ਜੀਵਨ 'ਚ ਆਵੇ ਖੁਸ਼ੀਆਂ ਦੀ ਬਹਾਰ'; PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦੀ ਵਧਾਈ

ਸ਼ਰਾਬ ਪੀ ਕੇ ਗੱਡੀ ਚਲਾਈ ਤਾਂ 3 ਮਹੀਨੇ ਲਈ ਲਾਇਸੈਂਸ ਰੱਦ

ਟਰੈਫਿਕ ਪੁਲਸ ਨੇ ਖ਼ਾਸ ਤੌਰ 'ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਸ਼ਹਿਰ ਦੇ 134 ਪ੍ਰਮੁੱਖ ਚੌਕਾਂ 'ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, ਤਾਂ ਸੁਪਰੀਮ ਕੋਰਟ ਦੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਸ ਦਾ ਡਰਾਈਵਿੰਗ ਲਾਇਸੈਂਸ ਘੱਟੋ-ਘੱਟ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਗਲੋਬਲ ਸਟੱਡੀ ਹੱਬ ਬਣੇਗਾ ਭਾਰਤ ! ਵਿਦੇਸ਼ੀ ਵਿਦਿਆਰਥੀਆਂ ਲਈ ਖੁੱਲ੍ਹਣਗੇ ਦਰਵਾਜ਼ੇ, 2030 ਤੱਕ...

ਨਾਬਾਲਗਾਂ ਨੇ ਗੱਡੀ ਚਲਾਈ ਤਾਂ ਮਾਲਕ 'ਤੇ ਹੋਵੇਗੀ FIR

ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਨਾਬਾਲਗ ਜਾਂ ਅਣਅਧਿਕਾਰਤ ਵਿਅਕਤੀ ਵਾਹਨ ਚਲਾਉਂਦਾ ਪਾਇਆ ਗਿਆ, ਤਾਂ ਵਾਹਨ ਦੇ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਤੇਜ਼ ਰਫ਼ਤਾਰ, ਖ਼ਤਰਨਾਕ ਡਰਾਈਵਿੰਗ ਅਤੇ ਸਟੰਟ ਕਰਨ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਦੋਪਹੀਆ ਵਾਹਨਾਂ 'ਤੇ ਤਿੰਨ ਸਵਾਰੀਆਂ ਬਿਠਾਉਣ ਅਤੇ ਬਿਨਾਂ ਹੈਲਮੇਟ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਜਾਣਗੇ। ਪੁਲਸ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਦਾ ਵੀ ਨੋਟਿਸ ਲਵੇਗੀ ਅਤੇ ਨਿਯਮ ਤੋੜਨ ਵਾਲਿਆਂ ਨੂੰ ਬਾਅਦ ਵਿੱਚ ਵੀ ਸੰਮਨ ਭੇਜੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਦੁਖਦਾਈ ਖਬਰ: ਟੈਕਸਲਾ TV ਨੂੰ ਘਰ-ਘਰ ਪਹੁੰਚਾਉਣ ਵਾਲੇ ਰਾਜਾ ਸਿੰਘ ਦਾ ਦੇਹਾਂਤ, ਲੁਧਿਆਣਾ 'ਚ ਲਏ ਆਖਰੀ ਸਾਹ

ਸੀਨੀਅਰ ਅਧਿਕਾਰੀ ਕਰ ਰਹੇ ਨੇ ਨਿਗਰਾਨੀ

ਵਧੀਕ ਪੁਲਸ ਕਮਿਸ਼ਨਰ (ਟਰੈਫਿਕ) ਦਿਨੇਸ਼ ਗੁਪਤਾ ਨੇ ਦੱਸਿਆ ਕਿ ਪੂਰੀ ਦਿੱਲੀ ਵਿੱਚ ਵਿਸਤ੍ਰਿਤ ਟ੍ਰੈਫਿਕ ਪਲਾਨ ਲਾਗੂ ਕੀਤਾ ਗਿਆ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਫੋਰਸ ਤਾਇਨਾਤ ਹੈ ਅਤੇ ਸੀਨੀਅਰ ਅਧਿਕਾਰੀ ਖੁਦ ਫੀਲਡ ਵਿੱਚ ਉਤਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਤਾਲਾਬ 'ਚ ਡੁੱਬਣ ਕਾਰਨ 6 ਜਵਾਕਾਂ ਦੀ ਮੌਤ, ਮ੍ਰਿਤਕਾਂ 'ਚ 3 ਸਕੀਆਂ ਭੈਣਾਂ ਵੀ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News