ਹੁਣ ਗਰਮੀ ''ਚ ਨਹੀਂ ਆਵੇਗਾ ਮੋਟਾ ਬਿਜਲੀ ਬਿੱਲ! IIT ਦਿੱਲੀ ਦੇ ਵਿਗਿਆਨੀਆਂ ਨੇ ਕੱਢਿਆ ਨਵਾਂ ਤੋੜ

Friday, Feb 27, 2026 - 11:03 AM (IST)

ਹੁਣ ਗਰਮੀ ''ਚ ਨਹੀਂ ਆਵੇਗਾ ਮੋਟਾ ਬਿਜਲੀ ਬਿੱਲ! IIT ਦਿੱਲੀ ਦੇ ਵਿਗਿਆਨੀਆਂ ਨੇ ਕੱਢਿਆ ਨਵਾਂ ਤੋੜ

ਨੈਸ਼ਨਲ ਡੈਸਕ- ਵਧਦੀ ਗਰਮੀ ਅਤੇ ਵਧਦੇ ਬਿਜਲੀ ਖਰਚ ਦਰਮਿਆਨ ਆਈ.ਆਈ.ਟੀ. ਦਿੱਲੀ ਦੇ ਖੋਜੀ ਇਕ ਨਵੇਂ ਤਰ੍ਹਾਂ ਦਾ ਸਮਾਰਟ ਏਅਰ ਕੰਡੀਸ਼ਨਰ (ਏ. ਸੀ.) ਵਿਕਸਤ ਕਰ ਰਹੇ ਹਨ। ਇਹ ਏ.ਸੀ. ਆਮ ਏਅਰ ਕੰਡੀਸ਼ਨਰਾਂ ਦੇ ਮੁਕਾਬਲੇ ਕਾਫ਼ੀ ਘੱਟ ਬਿਜਲੀ ਖਰਚ ਕਰ ਕੇ ਠੰਡਕ ਦੇਵੇਗਾ। ਫਿਲਹਾਲ ਇਸ ਟੈਕਨਾਲੋਜੀ ਦਾ ਪ੍ਰਯੋਗਸ਼ਾਲਾ ਪੱਧਰ ’ਤੇ ਪ੍ਰੀਖਣ ਕੀਤਾ ਜਾ ਰਿਹਾ ਹੈ।

ਆਈ. ਆਈ. ਟੀ. ਦਿੱਲੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਅਨੁਰਾਗ ਗੋਇਲ ਦੀ ਅਗਵਾਈ ’ਚ ਇਹ ਖੋਜ ਕੀਤੀ ਜਾ ਰਹੀ ਹੈ। ਇਸ ’ਚ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪੀ.ਐੱਚ.ਡੀ. ਖੋਜਾਰਥੀ ਅਨੰਤਕ੍ਰਿਸ਼ਨਨ ਵੀ ਸ਼ਾਮਲ ਹਨ। ਪ੍ਰੋ. ਅਨੁਰਾਗ ਅਨੁਸਾਰ, ਆਮ ਏ. ਸੀ. ਜਿੱਥੇ ਲੱਗਭਗ 1200 ਵਾਟ ਬਿਜਲੀ ਦੀ ਖਪਤ ਕਰਦਾ ਹੈ, ਉੱਥੇ ਹੀ ਇਸ ਨਵੀਂ ਹਾਈਬ੍ਰਿਡ ਟੈਕਨਾਲੋਜੀ ਨਾਲ ਇਹ ਖਪਤ ਘਟ ਕੇ ਲਗਭਗ 800 ਵਾਟ ਰਹਿ ਜਾਂਦੀ ਹੈ। ਭਾਵ ਲੱਗਭਗ 33 ਫੀਸਦੀ ਤੱਕ ਊਰਜਾ ਦੀ ਬੱਚਤ ਸੰਭਵ ਹੈ।

ਨਮੀ ਹਟਾਉਣ ਦੀ ਨਵੀਂ ਟੈਕਨਾਲੋਜੀ

ਖੋਜੀਆਂ ਅਨੁਸਾਰ, ਆਮ ਏਅਰ ਕੰਡੀਸ਼ਨਰ ਹਵਾ ਨੂੰ ਲੋੜ ਤੋਂ ਵੱਧ ਠੰਡਾ ਕਰ ਕੇ ਨਮੀ ਹਟਾਉਂਦੇ ਹਨ, ਜਿਸ ਨਾਲ ਵੱਧ ਬਿਜਲੀ ਖਰਚ ਹੁੰਦੀ ਹੈ। ਨਵੀਂ ਟੈਕਨਾਲੋਜੀ ’ਚ ਲੂਣ ਦੇ ਘੋਲ ਦੀ ਵਰਤੋਂ ਕੀਤੀ ਗਈ ਹੈ, ਜੋ ਹਵਾ ਦੀ ਨਮੀ ਨੂੰ ਸਿੱਧਾ ਸੋਖ ਲੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News