ਕੜਾਕੇ ਦੀ ਪੈ ਰਹੀ ਠੰਡ ਤੋਂ ਬਚਣ ਲਈ ਵਿਅਕਤੀ ਨੇ ਮੋਟਰਸਾਇਕਲ ਨੂੰ ਲਗਾ ਦਿੱਤੀ ਅੱਗ

Friday, Jan 26, 2024 - 03:53 AM (IST)

ਕੜਾਕੇ ਦੀ ਪੈ ਰਹੀ ਠੰਡ ਤੋਂ ਬਚਣ ਲਈ ਵਿਅਕਤੀ ਨੇ ਮੋਟਰਸਾਇਕਲ ਨੂੰ ਲਗਾ ਦਿੱਤੀ ਅੱਗ

ਨਵੀਂ ਦਿੱਲੀ, (ਭਾਸ਼ਾ) — ਦਿੱਲੀ ' ਚ ਕੜਾਕੇ ਦੀ ਠੰਡ ਦੇ ਵਿਚਕਾਰ ਵੀਰਵਾਰ ਨੂੰ ਪੁਲ ਪ੍ਰਹਲਾਦਪੁਰ ਇਲਾਕੇ 'ਚ ਇਕ ਵਿਅਕਤੀ ਨੇ ਖੁਦ ਨੂੰ ਗਰਮ ਰੱਖਣ ਲਈ ਕਥਿਤ ਤੌਰ 'ਤੇ ਮੋਟਰਸਾਈਕਲ ਨੂੰ ਅੱਗ ਲਗਾ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਢਾਈ ਮਿੰਟ ਦੀ ਵੀਡੀਓ ਵਿੱਚ ਕਿਸ਼ਨ ਕੁਮਾਰ ਜੀਸੀ ਬਲਾਕ ਦੀ ਇੱਕ ਗਲੀ ਵਿੱਚ ਖੜ੍ਹੇ ਮੋਟਰਸਾਈਕਲ ਨੂੰ ਅੱਗ ਲਗਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਕੁਮਾਰ ਕੁਝ ਸਮੇਂ ਲਈ ਸੜ ਰਹੇ ਦੋਪਹੀਆ ਵਾਹਨ ਦੇ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਹੈ। 

ਇਹ ਵੀ ਪੜ੍ਹੋ - 2024 'ਚ ਪਹਿਲਾਂ ਨਾਲੋਂ ਵੱਡੇ ਬਹੁਮਤ ਨਾਲ ਮੁੜ ਬਣੇਗੀ ਮੋਦੀ ਸਰਕਾਰ: CM ਯੋਗੀ

ਪੁਲਸ ਅਧਿਕਾਰੀ ਨੇ ਦੱਸਿਆ, ''ਕੁਮਾਰ ਨੇ ਬੁੱਧਵਾਰ ਰਾਤ 3 ਵਜੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ।'' ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਨੂੰ ਅੱਗ ਲੱਗੀ ਦੇਖ ਕੇ ਇਸ ਦਾ ਮਾਲਕ ਅਤੇ ਇਕ ਹੋਰ ਗੁਆਂਢੀ ਉਨ੍ਹਾਂ ਦੇ ਘਰੋਂ ਬਾਹਰ ਆਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਧਿਕਾਰੀ ਨੇ ਕਿਹਾ, “ਸਾਨੂੰ ਸਵੇਰੇ 4.37 ਵਜੇ ਕਾਲ ਆਈ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।'' ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕੁਮਾਰ ਦੀ ਪਛਾਣ ਕੀਤੀ ਅਤੇ ਉਸ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਸਨੂੰ ਠੰਡ ਲੱਗ ਰਹੀ ਸੀ।

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Inder Prajapati

Content Editor

Related News