TMC ਦੇ ਬਾਗੀ ਸੰਸਦ ਮੈਂਬਰ ਇਸ ਪਾਰਟੀ ਕਰਨਗੇ ਰਲੇਵਾਂ, ਕਾਕੋਲੀ ਘੋਸ਼ ਨੇ ਕੀਤੀ ਪੁਸ਼ਟੀ
Sunday, Jun 14, 2026 - 08:44 PM (IST)
ਕੋਲਕਾਤਾ: TMC ਦੇ ਬਾਗੀ ਸੰਸਦ ਮੈਂਬਰਾਂ ਨੇ ਵੱਡਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਉਹ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ 'ਚ ਸ਼ਾਮਲ ਹੋਣਗੇ ਤੇ ਰਲੇਵੇਂ ਤੋਂ ਬਾਅਦ NDA ਦਾ ਸਮਰਥਨ ਕਰਨਗੇ। ਖੁਦ ਇਸ ਮਾਮਲੇ 'ਤੇ ਕਾਕੋਲੀ ਘੋਸ਼ ਨੇ ਜਾਣਕਾਰੀ ਦਿੱਤੀ ਹੈ।
ਕਾਕੋਲੀ ਘੋਸ਼ ਦਾ ਬਿਆਨ ਸਾਹਮਣੇ ਆਇਆ
ਇਸ ਮਾਮਲੇ ਵਿੱਚ ਕਾਕੋਲੀ ਘੋਸ਼ ਦਾ ਬਿਆਨ ਸਾਹਮਣੇ ਆਇਆ ਹੈ। ਕਾਕੋਲੀ ਘੋਸ਼ ਨੇ ਕਿਹਾ ਹੈ ਕਿ ਅਸੀਂ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਵਿੱਚ ਰਲੇਵਾਂ ਕਰਾਂਗੇ। ਅਸੀਂ NDA ਦਾ ਸਮਰਥਨ ਕਰਾਂਗੇ। TMC ਦੇ 20 ਸੰਸਦ ਮੈਂਬਰਾਂ ਨੇ ਸਪੀਕਰ ਨੂੰ ਚਿੱਠੀ ਸੌਂਪੀ ਹੈ ਅਤੇ ਸੰਸਦ ਵਿੱਚ ਵੱਖਰੇ ਬੈਠਣ ਦੀ ਮੰਗ ਕੀਤੀ ਹੈ।
ਕਾਕੋਲੀ ਘੋਸ਼ ਨੇ ਸਾਫ ਕਿਹਾ ਹੈ ਕਿ ਅਸੀਂ NDA ਦਾ ਹਿੱਸਾ ਹੋਵਾਂਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕੰਮ ਕਰਾਂਗੇ।
ਸੁਦੀਪ ਬੈਨਰਜੀ ਦਾ ਵੀ ਬਿਆਨ ਆਇਆ
ਇਸ ਮਾਮਲੇ ਵਿੱਚ ਸੁਦੀਪ ਬੈਨਰਜੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਵਿੱਚ ਰਲੇਵਾਂ ਦਾ ਫੈਸਲਾ ਕੀਤਾ ਹੈ ਪਰ ਅਸੀਂ ਇਹ ਵੀ ਦਾਅਵਾ ਕਰਾਂਗੇ ਕਿ ਅਸਲੀ TMC ਅਸੀਂ ਹਾਂ। ਕੋਰਟ ਵਿੱਚ ਵੀ ਮਾਮਲੇ ਨੂੰ ਲੈ ਕੇ ਜਾਵਾਂਗੇ।
ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਬਾਰੇ ਜਾਣੋ
ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਦੀ ਮੌਜੂਦਗੀ ਅਸਾਮ, ਤ੍ਰਿਪੁਰਾ, ਬੰਗਾਲ ਅਤੇ ਨੌਰਥ ਈਸਟ ਵਿੱਚ ਹੈ। ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਤ੍ਰਿਪੁਰਾ ਵਿੱਚ ਚੋਣ ਲੜੀ ਹੈ। 2023 ਦੀ ਤ੍ਰਿਪੁਰਾ ਵਿਧਾਨ ਸਭਾ ਚੋਣ ਵਿੱਚ ਕੈਲਾਸ਼ਹਰ (ਉਨਾਕੋਟੀ) ਸੀਟ ਤੋਂ ਜਹਾਂਗੀਰ ਅਲੀ ਇਸ ਪਾਰਟੀ ਦੀ ਟਿਕਟ 'ਤੇ ਲੜੇ ਸਨ।
20 ਬਾਗੀ TMC ਸੰਸਦ ਮੈਂਬਰਾਂ ਦੇ ਨਾਮ
1. ਕਾਕੋਲੀ ਘੋਸ਼
2. ਸ਼ਤਾਬਦੀ ਰਾਏ
3. ਬਾਪੀ ਹਲਦਰ
4. ਸ਼ਰਮੀਲਾ ਸਰਕਾਰ
5. ਪ੍ਰਸੂਨ ਬੰਦੋਪਾਧਿਆਏ
6. ਜਗਦੀਸ਼ ਵਰਮਾ ਬਸੁਨੀਆ
7. ਅਸਿਤ ਕੁਮਾਰ ਮਲ
8. ਅਰੂਪ ਚੱਕਰਵਰਤੀ
9. ਰਚਨਾ ਬੈਨਰਜੀ
10. ਸਾਯੋਨੀ ਘੋਸ਼
11. ਖਲੀਲੁਰ ਰਹਿਮਾਨ
12. ਅਬੂ ਤਾਹਿਰ ਖਾਨ
13. ਯੂਸੁਫ਼ ਪਠਾਨ
14. ਮਿਤਾਲੀ ਬੈਗ
15. ਮਾਲਾ ਰਾਏ
16. ਕਾਲੀਪਦ ਸੋਰੇਨ
17. ਦੀਪਕ ਅਧਿਕਾਰੀ
18. ਜੂਨ ਮਾਲੀਆ
19. ਪਾਰਥ ਭੌਮਿਕ
20. ਸੁਦੀਪ ਬੰਦੋਪਾਧਿਆਏ।
