ਕੀ ਕਾਂਗਰਸ ਪਾਰਟੀ ਨੇ ਪੰਜਾਬੀਆਂ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ
Thursday, Jul 02, 2026 - 03:28 PM (IST)
ਹੁਸ਼ਿਆਰਪੁਰ (ਘੁੰਮਣ)- ਕਾਂਗਰਸ ਪਾਰਟੀ ਅੰਦਰ ਚਲ ਰਹੀ ਖਿਚੋਤਾਣ ਨੂੰ ਖ਼ਤਮ ਕਰਨ ਲਈ ਪਾਰਟੀ ਹਾਈਕਮਾਂਡ ਵੱਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਤਿੰਨ ਮੈਂਬਰੀ ਟੀਮ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਸੁਝਾਅ ਲਏ ਜਾ ਰਹੇ ਸਨ। ਜਦੋਂ ਪੰਜਾਬ ਕਾਂਗਰਸ ਕਮੇਟੀ ਦੀ ਨਵੀਂ ਲਿਸਟ ਜਾਰੀ ਕੀਤੀ ਤਾਂ ਉਸ ਵਿਚੋਂ ਇਹ ਗੱਲ ਸਾਹਮਣੇ ਆਈ, ਕੀ ਕਾਂਗਰਸ ਹਾਈਕਮਾਂਡ ਨੇ ਪੰਜਾਬੀਆਂ ਦੇ ਸੁਭਾਅ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਤੰਜ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰਨ ਤੇ ਕੱਸ ਰਹੀਆਂ ਹਨ, ਲੱਗਦਾ ਹੈ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਅੱਖੋ-ਪਰੋਖੇ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ ਜਬਰ-ਜ਼ਿਨਾਹ
ਅੱਜ ਪੰਜਾਬ ਦੀ ਸੱਤਾ ਹਾਸਲ ਕਰਨ ਦੀ ਲੜਾਈ ਕਿਸੇ ਵੀ ਪਾਰਟੀ ਲਈ ਸੌਖੀ ਨਹੀਂ ਹੈ। ਪਹਿਲਾ ਅਕਾਲੀ-ਭਾਜਪਾ ਅਤੇ ਕਾਂਗਰਸ ਵਿਚਕਾਰ ਟੱਕਰ ਹੁੰਦੀ ਸੀ, ਅੱਜ ਸਥਿਤੀ ਬਦਲ ਚੁੱਕੀ ਹੈ। ਭਾਜਪਾ ਪੰਜਾਬ ਅੰਦਰ ਵੱਖਰੀ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਵੱਲੋਂ ਪੰਜਾਬ ਅੰਦਰ ਆਪਣਾ ਮਜ਼ਬੂਤ ਅਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਕ ਧਾਰਮਿਕ ਪਾਰਟੀ ਹੈ, ਪੰਜਾਬ ਅੰਦਰ ਜਿਸ ਦਾ ਪਹਿਲਾਂ ਮਜ਼ਬੂਤ ਆਧਾਰ ਹੈ ਅਤੇ ਅੱਜ ਸੱਤਾ ਧਿਰ ਵੀ ਆਪਣਾ ਦਾਅਵਾ ਕਰ ਰਹੀ ਹੈ।
ਪੰਜਾਬ ਦੇ ਲੋਕ ਅਤੇ ਵਰਕਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲ ਵੇਖ ਰਹੇ ਸਨ ਕੀ ਕੁਝ ਨਵਾਂ ਕਰਨਗੇ, ਕਿਸ ਵਿਅਕਤੀ ਨੂੰ ਪੰਜਾਬ ਪ੍ਰਧਾਨ ਬਣਾਇਆ ਜਾਂਦਾ ਹੈ, ਜਿਸ ਨਾਲ ਇਕ ਕਾਂਗਰਸ ਪਾਰਟੀ ਦੀ ਲਹਿਰ ਬਣ ਸਕੇ। ਲੱਗਦਾ ਹੈ ਕਿ ਵਰਕਰ ਇਹ ਸਮਝ ਰਹੇ ਹਨ ਕਿਤੇ ਨਾ ਕਿਤੇ ਇਹ ਦਫ਼ਤਰੀ ਫ਼ੈਸਲਾ ਹੈ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਸੀ, ਉਸ ਨੂੰ ਮੁੱਖ ਰੱਖ ਕੇ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ 'ਚ ਮੁੜ ਛਿੜਿਆ ਕਲੇਸ਼! ਸਾਬਕਾ CM ਚੰਨੀ ਨੇ ਸੱਦੀ ਮੀਟਿੰਗ
ਪੰਜਾਬ ਦੇ ਇਤਿਹਾਸ 'ਚ ਹੈ ਕਿ ਲੋਕ ਉਸ ਲੀਡਰ ਦੇ ਪਿੱਛੇ ਤੁਰਦੇ ਹਨ, ਜਿਸ 'ਤੇ ਉਨ੍ਹਾਂ ਦਾ ਭਰੋਸਾ ਬਣ ਸਕੇ ਕਿ ਇਹ ਵਿਅਕਤੀ ਪੰਜਾਬ ਦੇ ਹੱਕ 'ਚ ਫ਼ੈਸਲੇ ਲੈਣ ਦੇ ਸਮਰੱਥ ਹੋਵੇ ਅਤੇ ਪੰਜਾਬ ਨਾਲ ਧੋਖਾ ਨਹੀਂ ਕਰੇਗਾ। ਕਦੇ ਵੀ ਕਿਸੇ ਹਾਈਕਮਾਂਡ ਵੱਲੋਂ ਥੋਪੇ ਵਿਅਕਤੀ ਨਾਲ ਲੋਕ ਕਦੇ ਨਹੀਂ ਤੁਰਦੇ। ਇਹ ਉਨ੍ਹਾਂ ਨੂੰ ਵਹਿਮ ਹੁੰਦਾ ਹੈ, ਜਿਸ ਨੂੰ ਲੋਕ ਸਮੇਂ-ਸਮੇਂ ਦੂਰ ਕਰ ਦਿੰਦੇ ਹਨ। ਕਾਂਗਰਸ ਹਾਈਕਮਾਂਡ ਕੋਲ ਲੀਡਰਾਂ ਦੀ ਕੋਈ ਵੀ ਕਮੀ ਨਹੀਂ, ਬਹੁਤ ਸਾਰੇ ਲੀਡਰ ਹਨ ਜਿਹੜੇ ਆਪਣੇ ਭਾਈਚਾਰੇ ਵਿੱਚ ਵੀ ਮਜ਼ਬੂਤ ਆਧਾਰ ਰੱਖਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਵੀ ਵਿਸ਼ਵਾਸ਼ ਪਾਤਰ ਹਨ। ਕਾਂਗਰਸ ਹਾਈਕਮਾਂਡ ਨੇ ਜੇਕਰ ਪੰਜਾਬ ਦੇ ਵਰਕਰਾਂ ਅੰਦਰ ਜੋਸ਼ ਭਰਨ ਲਈ ਕੋਈ ਨਵੀਂ ਪਹਿਲਕਦਮੀ ਕੀਤੀ ਹੁੰਦੀ ਤਾਂ ਵਿਰੋਧੀ ਪਾਰਟੀਆਂ ਦੇ ਪਸੀਨੇ ਛੁੱਟ ਜਾਣੇ ਸਨ ਅਤੇ ਹਰ ਪਾਰਟੀ ਨੂੰ ਆਪਣੀ ਆਪਣੀ ਚੋਣ ਰਣਨੀਤੀ ਨੂੰ ਫਿਰ ਤੋਂ ਮੁਲਾਂਕਣ ਕਰਨਾ ਪੈ ਸਕਦਾ ਸੀ। ਬਾਕੀ ਇਲੈਕਸ਼ਨ ਦੇ ਯੁੱਧ 'ਚ ਕਿਹੜੀ ਪਾਰਟੀ ਜੇਤੂ ਹੋ ਕੇ ਨਿਕਲਦੀ ਹੈ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
