ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ

Monday, Jul 06, 2026 - 11:34 AM (IST)

ਨਿਵੇਸ਼ਕਾਂ ਦੀ ਠੰਢੀ ਪ੍ਰਤੀਕਿਰਿਆ, ਸਰਕਾਰ ਨੇ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਕੀਤੀ ਰੱਦ

ਬਿਜ਼ਨੈੱਸ ਡੈਸਕ - ਨਿਵੇਸ਼ਕਾਂ ਦੀ ਕਮਜ਼ੋਰ ਦਿਲਚਸਪੀ ਅਤੇ ਲੋੜੀਂਦੇ ਯੋਗ ਬੋਲੀਕਾਰਾਂ ਦੀ ਘਾਟ ਕਾਰਨ ਕੇਂਦਰ ਸਰਕਾਰ ਨੇ 7ਵੇਂ ਦੌਰ ਦੇ 19 ਬਲਾਕਾਂ ’ਚੋਂ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੇ 9 ਬਲਾਕਾਂ ਦੀ ਨਿਲਾਮੀ ਰੱਦ ਕਰ ਦਿੱਤੀ ਹੈ। ਖਾਨ ਮੰਤਰਾਲਾ ਅਨੁਸਾਰ, ਮੱਧ ਪ੍ਰਦੇਸ਼ ਦੇ ਮਝੌਲੀ (ਟਾਈਟੇਨੀਅਮ-ਵੈਨੇਡੀਅਮ) ਅਤੇ ਰਾਜਸਥਾਨ ਦੇ ਰੈਮਬ-ਦੇਗਾਨਾ (ਟੰਗਸਟਨ, ਲਿਥੀਅਮ) ਬਲਾਕ ਲਈ ਕੋਈ ਬੋਲੀ ਨਹੀਂ ਮਿਲੀ। ਉੱਥੇ ਹੀ ਬਿਹਾਰ, ਛੱਤੀਸਗੜ੍ਹ ਅਤੇ ਓਡਿਸ਼ਾ ਦੇ 7 ਹੋਰ ਬਲਾਕਾਂ (ਗਲੋਕੋਨਾਈਟ, ਗ੍ਰੇਫਾਈਟ, ਵੈਨੇਡੀਅਮ) ਲਈ 3 ਤੋਂ ਘੱਟ ਬੋਲੀਕਾਰ ਮਿਲੇ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ; Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ
ਇਹ ਵੀ ਪੜ੍ਹੋ : 
LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ

ਇਸ ਵਾਰ ਪਹਿਲੀ ਵਾਰ ਗੁਜਰਾਤ, ਉੱਤਰਾਖੰਡ ਅਤੇ ਤੇਲੰਗਾਨਾ ਦੇ ਬਲਾਕ ਵੀ ਸ਼ਾਮਲ ਸਨ, ਜਿਨ੍ਹਾਂ ’ਚ ਰੇਅਰ ਅਰਥ ਐਲੀਮੈਂਟ (ਆਰ. ਈ. ਈ.) ਅਤੇ ਰਾਕ ਫਾਸਫੇਟ ਵਰਗੇ ਖਣਿਜ ਸਨ। ਇਹ ਫੈਸਲਾ ਦੇਸ਼ ਦੀ ਊਰਜਾ ਸੁਰੱਖਿਆ ਅਤੇ ਦਰਾਮਦ ਨਿਰਭਰਤਾ ਘਟਾਉਣ ਦੀ ਰਣਨੀਤੀ ਲਈ ਝਟਕਾ ਹੈ। ਇਸ ਤੋਂ ਪਹਿਲਾਂ ਵੀ 6 ਪੜਾਵਾਂ ’ਚ 57 ਬਲਾਕਾਂ ਦੀ ਨਿਲਾਮੀ ਰੱਦ ਹੋ ਚੁੱਕੀ ਹੈ।

ਇਹ ਵੀ ਪੜ੍ਹੋIndigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News