ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਕਾਕਰੋਚ ਜਨਤਾ ਪਾਰਟੀ 20 ਜੁਲਾਈ ਨੂੰ ਸੰਸਦ ਤੱਕ ਕਰੇਗੀ ਮਾਰਚ
Friday, Jul 10, 2026 - 10:16 AM (IST)
ਨਵੀਂ ਦਿੱਲੀ (ਏਜੰਸੀ) - ਕਾਕਰੋਚ ਜਨਤਾ ਪਾਰਟੀ (ਕਾਜਪਾ) ਨੇ ਵੀਰਵਾਰ ਨੂੰ ਅਹਿਮ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਉਹ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ 20 ਜੁਲਾਈ ਨੂੰ ਸੰਸਦ ਤੱਕ ਮਾਰਚ ਕਰੇਗੀ। ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਕਾਜਪਾ ਦਾ ਧਰਨਾ 20ਵੇਂ ਦਿਨ ਵਿਚ ਦਾਖਲ ਹੋ ਗਿਆ।
ਪੜ੍ਹੋ ਇਹ ਵੀ - Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ IMD ਦਾ ਅਲਰਟ ਜਾਰੀ
ਕਾਜਪਾ ਨੇ ਇਕ ਬਿਆਨ ਵਿਚ ਕਿਹਾ ਕਿ ਮਾਰਚ ਜੰਤਰ-ਮੰਤਰ ਤੋਂ ਸ਼ੁਰੂ ਹੋਵੇਗਾ ਅਤੇ 28 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਕਾਰਕੁੰਨ ਸੋਨਮ ਵਾਂਗਚੁਕ ਵੀ ਇਸ ਦੌਰਾਨ ਮੌਜੂਦ ਰਹਿਣਗੇ। ਪਾਰਟੀ ਨੇ ਦੇਸ਼ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਨਾਗਰਿਕਾਂ ਨੂੰ ਇਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਰਚ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ, ਪਾਰਦਰਸ਼ੀ ਅਤੇ ਭਰੋਸੇਮੰਦ ਪ੍ਰੀਖਿਆ ਪ੍ਰਣਾਲੀ ਦੀ ਮੰਗ ਚੁੱਕਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ’ਤੇ ਅਸਤੀਫੇ ਦਾ ਦਬਾਅ ਬਣਾਉਣ ਲਈ ਕੱਢਿਆ ਜਾਵੇਗਾ।
ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
