ਫ਼ਲਸਤੀਨ ’ਚ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਨੂੰ ਬਣਾਇਆ ‘ਬੰਧਕ’
Sunday, Jul 12, 2026 - 02:18 AM (IST)
ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਦਾਅਵਾ ਕੀਤਾ ਹੈ ਕਿ ਫ਼ਲਸਤੀਨ ਦੇ ਦੌਰੇ ਦੌਰਾਨ ਵੈਸਟ ਬੈਂਕ ਵਿਚ ਇਜ਼ਰਾਈਲੀ ਬਸਤੀ ਦੇ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਮੌਜੂਦ ਹੋਰ ਅਮਰੀਕੀਆਂ ਨੂੰ ਲੱਗਭਗ 90 ਮਿੰਟ ਤੱਕ ਰੋਕ ਕੇ ਰੱਖਿਆ। ਖੰਨਾ ਨੇ ਦੋਸ਼ ਲਾਇਆ ਕਿ ਮੌਕੇ ’ਤੇ ਪਹੁੰਚੀ ਇਜ਼ਰਾਈਲੀ ਫ਼ੌਜ (ਆਈ. ਡੀ. ਐੱਫ.) ਨੇ ਉਨ੍ਹਾਂ ਨੂੰ ਛੁਡਾਉਣ ਦੀ ਬਜਾਏ ਹਥਿਆਰਬੰਦ ਲੋਕਾਂ ਦਾ ਸਾਥ ਦਿੱਤਾ।
ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਰੋ ਖੰਨਾ ਬੁੱਧਵਾਰ ਨੂੰ ਦੱਖਣੀ ਵੈਸਟ ਬੈਂਕ ਦੇ ਖਿਰਬੇਟ ਜਨੁਤਾ ਪਿੰਡ ਦਾ ਦੌਰੇ ਕਰ ਰਹੇ ਸਨ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਅਮਰੀਕਾ ਵੱਲੋਂ ਤਿਆਰ ਐੱਮ4 ਰਾਈਫਲਾਂ ਨਾਲ ਲੈਸ ਇਜ਼ਰਾਈਲੀ ਬਸਤੀ ਦੇ ਲੋਕਾਂ ਨੇ ਉਨ੍ਹਾਂ ਨੂੰ ਅਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ।
