ਸੇਬੀ ਨੇ 12 ਖੋਜ ਵਿਸ਼ਲੇਸ਼ਕਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ, ਇਸ ਕਾਰਨ ਕੀਤੀ ਕਾਰਵਾਈ
Saturday, Jul 11, 2026 - 05:03 PM (IST)
ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਲਾਜ਼ਮੀ ਨਵੀਨੀਕਰਨ ਫੀਸ ਸਮੇਂ ਸਿਰ ਜਮ੍ਹਾ ਨਾ ਕਰਵਾਉਣ ’ਤੇ 12 ਖੋਜ ਵਿਸ਼ਲੇਸ਼ਕਾਂ (ਰਿਸਰਚ ਐਨਾਲਿਸਟ) ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਕਾਰਵਾਈ ਸੇਬੀ (ਵਿਚੋਲੇ) ਐਕਸਚੇਂਜ 2008 ਤਹਿਤ ਕੀਤੀ ਗਈ।
ਇਹ ਵੀ ਪੜ੍ਹੋ : ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਰੈਗੂਲੇਟਰੀ ਅਨੁਸਾਰ ਸਬੰਧਤ ਸੰਸਥਾਵਾਂ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਣ ਲਈ ਨਿਰਧਾਰਤ ਸਮਾਂ-ਹੱਦ ਅੰਦਰ ਨਵੀਨੀਕਰਨ ਫੀਸ ਜਮ੍ਹਾ ਨਹੀਂ ਕੀਤੀ ਅਤੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਕੋਈ ਸੰਤੋਖਜਨਕ ਜਵਾਬ ਵੀ ਨਹੀਂ ਦਿੱਤਾ। ਰੱਦ ਕੀਤੀਆਂ ਰਜਿਸਟ੍ਰੇਸ਼ਨਾਂ ’ਚ ਅਰਜੁਨ ਲੈਨਿਨ, ਸੀ. ਐੱਨ. ਆਈ. ਰਿਸਰਚ ਲਿਮਟਿਡ, ਈਸਟ ਬ੍ਰਿਜ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ, ਕੁਸ਼ਾਂਕ ਕਮਲ ਪੋਦਾਰ ਅਤੇ ਆਰ. ਕੇ. ਗਲੋਬਲ ਸ਼ੇਅਰਜ਼ ਐਂਡ ਸਕਿਓਰਿਟੀਜ਼ ਲਿਮਟਿਡ ਸਮੇਤ 12 ਸੰਸਥਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ
ਸੇਬੀ ਦੇ ਨਿਯਮਾਂ ਤਹਿਤ ਹਰੇਕ ਰਜਿਸਟਰਡ ਖੋਜ ਵਿਸ਼ਲੇਸ਼ਕ ਨੂੰ ਹਰ 5 ਸਾਲਾਂ ’ਚ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰਵਾਉਣਾ ਲਾਜ਼ਮੀ ਹੈ। ਜਾਂਚ ’ਚ ਪਾਇਆ ਗਿਆ ਕਿ ਇਨ੍ਹਾਂ ਸੰਸਥਾਵਾਂ ਨੇ ਮਾਰਚ 2025 ਤੋਂ ਅਪ੍ਰੈਲ 2026 ਵਿਚਾਲੇ ਦੇਣਯੋਗ ਫੀਸ ਜਮ੍ਹਾ ਨਹੀਂ ਕੀਤੀ। ਸੇਬੀ ਨੇ ਸਪੱਸ਼ਟ ਕੀਤਾ ਕਿ ਰਜਿਸਟ੍ਰੇਸ਼ਨ ਰੱਦ ਹੋਣ ਦੇ ਬਾਵਜੂਦ ਇਹ ਸੰਸਥਾਵਾਂ ਆਪਣੇ ਪੁਰਾਣੇ ਕੰਮਾਂ ਅਤੇ ਜ਼ਿੰਮੇਵਾਰੀਆਂ ਲਈ ਜਵਾਬਦੇਹ ਰਹਿਣਗੀਆਂ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
