PM ਨਰਿੰਦਰ ਮੋਦੀ ਇਸ ਦਿਨ ਕਰਨਗੇ ਕਟਰੋਲੀ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ

Monday, Jul 13, 2026 - 07:31 PM (IST)

PM ਨਰਿੰਦਰ ਮੋਦੀ ਇਸ ਦਿਨ ਕਰਨਗੇ ਕਟਰੋਲੀ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ

ਹਾਜੀਪੁਰ, (ਜੋਸ਼ੀ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 17 ਜੁਲਾਈ ਨੂੰ ਕਟਰੋਲੀ ਵਿਖੇ ਨਵੇਂ ਬਣੇ ਰੇਲਵੇ ਸਟੇਸ਼ਨ ਦਾ ਵਰਚੁਅਲ (ਵੀਡੀਓ ਕਾਨਫਰੰਸਿੰਗ) ਰਾਹੀਂ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਨਵੇਂ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ। 

ਪ੍ਰਧਾਨ ਮੰਤਰੀ ਮੋਦੀ ਦਿੱਲੀ ਤੋਂ ਹੀ ਡਿਜੀਟਲ ਮਾਧਿਅਮ ਰਾਹੀਂ ਹਰੀ ਝੰਡੀ ਦਿਖਾ ਕੇ ਇਸ ਸਟੇਸ਼ਨ ਨੂੰ ਦੇਸ਼ ਦੇ ਨਾਮ ਸਮਰਪਿਤ ਕਰਨਗੇ। ਇਸ ਮੌਕੇ ਸਥਾਨਕ ਪੱਧਰ 'ਤੇ ਵੀ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ।ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਨਵੀਂ ਟ੍ਰੇਨ ਦਾ ਸ਼ਡਿਊਲ ਤੈਅ ਕਰ ਦਿੱਤਾ ਗਿਆ ਹੈ।

 ਨਵੀਂ ਟ੍ਰੇਨ ਨੰਬਰ 14502 ਕਰਟੋਲੀ ਤੋਂ ਸਵੇਰੇ 8:30 ਵਜੇ ਅੰਬਾਲਾ ਲਈ ਰਵਾਨਾ ਹੋਵੇਗੀ ਜੋ ਦੌਲਤਪੁਰ ਚੌਕ,ਅੰਬ ਅੰਦੌਰਾ,ਉਨਾਂ ਹਿਮਾਚਲ,ਨੰਗਲ ਡੈਮ,ਅਨੰਦਪੁਰ ਸਾਹਿਬ,ਰੂਪ ਨਗਰ ,ਮੋਰਿੰਡਾ,ਸਰਹਿੰਦ ਅਤੇ ਰਾਜਪੁਰਾ ਤੋਂ ਹੋਏ 12:55 ਵਜੇ ਅੰਬਾਲਾ ਪਹੁੰਚੇਗੀ। ਇਹ ਟ੍ਰੇਨ ਨੰਬਰ 14501 ਅੰਬਾਲਾ ਤੋਂ ਦੁਪਹਿਰ 4:15 ਵਜੇ ਰਵਾਨਾ ਹੋਵੇਗੀ ਅਤੇ ਰਾਤ 8:25 ਵਜੇ ਕਰਟੋਲੀ (ਪੰਜਾਬ) ਪਹੁੰਚੇਗੀ। ਉਨ੍ਹਾਂ ਅੱਗੇ ਦਸਿਆ ਕਿ ਟ੍ਰੇਨ ਨੰਬਰ 14054 ਜੋ ਕਰਟੋਲੀ (ਪੰਜਾਬ) ਤੋਂ ਰਾਤ 8:55 ਪਰ ਦਿੱਲੀ ਲਈ ਰਵਾਨਾ ਹੋਵੇਗੀ ਜੋ 5 ਵਜੇ ਸਵੇਰੇ ਦਿੱਲੀ ਪਹੁੰਚੇਗੀ ਅਤੇ ਟ੍ਰੇਨ ਨੰਬਰ 14053 ਦਿੱਲੀ ਤੋਂ ਰਾਤ 10:50 ਤੇ ਰਵਾਨਾ ਹੋ ਕੇ ਸਵੇਰੇ 7:50 ਪਰ ਕਰਟੋਲੀ ਪਹੁੰਚੇਗੀ ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News