ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ ਨਿਸ਼ਾਨ ਹੁਣ ਪੱਛਮੀ ਬੰਗਾਲ ਤੋਂ ਸਾਫ਼ : ਸ਼ੁਭੇਂਦੂ

Saturday, Oct 03, 2026 - 03:59 PM (IST)

ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ ਨਿਸ਼ਾਨ ਹੁਣ ਪੱਛਮੀ ਬੰਗਾਲ ਤੋਂ ਸਾਫ਼ : ਸ਼ੁਭੇਂਦੂ

ਨੰਦੀਗ੍ਰਾਮ (ਏਜੰਸੀ)- ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਤੋਂ ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ ਨਿਸ਼ਾਨ ਸਾਫ਼ ਹੋ ਗਿਆ ਹੈ। ਸ਼ੁਭੇਂਦੂ ਚੋਣ ਕਮਿਸ਼ਨ ਵੱਲੋਂ ਪਾਰਟੀ ਦੇ ਮਮਤਾ ਬੈਨਰਜੀ ਅਤੇ ਅਰੂਪ ਰਾਏ ਧੜਿਆਂ ਨੂੰ ਵੱਖ-ਵੱਖ ਨਾਂ ਅਤੇ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਦਾ ਜ਼ਿਕਰ ਕਰ ਰਹੇ ਸਨ।

ਤ੍ਰਿਣਮੂਲ ਕਾਂਗਰਸ 15 ਸਾਲਾਂ ਤੱਕ ਸੂਬੇ ਵਿਚ ਸੱਤਾ ਵਿਚ ਰਹੀ ਸੀ, ਜਿਸ ਤੋਂ ਬਾਅਦ ਇਸ ਸਾਲ ਮਈ ਵਿਚ ਭਾਜਪਾ ਨੇ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਨੰਦੀਗ੍ਰਾਮ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਹਸੀਰਾਣੀ ਰਥ ਲਈ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਤੋਂ ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ (ਚੋਣ) ਨਿਸ਼ਾਨ ਮਿਟ ਗਿਆ ਹੈ। ਸੂਬੇ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਮੁੱਖ ਚੋਰ ਵੀ ਜੇਲ ਜਾਵੇਗਾ। ਸ਼ੁਭੇਂਦੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਮਨੀ ਚੋਣ ਵਿਚ ਆਪਣੀ ਵੋਟ ਰਾਹੀਂ ਇਹ ਯਕੀਨੀ ਬਣਾਉਣ ਕਿ ਸਾਰੇ ਵਿਰੋਧੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਜਾਵੇ। ਪੂਰਬੀ ਮੇਦਨੀਪੁਰ ਦੇ ਨੰਦੀਗ੍ਰਾਮ ਅਤੇ ਮੁਰਸ਼ਿਦਾਬਾਦ ਦੇ ਰੇਜੀਨਗਰ ਵਿਚ 6 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ।


author

cherry

Content Editor

Related News