ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਇੰਦਰਨੀਲ ਤੋਂ ED ਨੇ ਕੀਤੀ ਪੁੱਛਗਿੱਛ

Thursday, Oct 01, 2026 - 12:24 PM (IST)

ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਇੰਦਰਨੀਲ ਤੋਂ ED ਨੇ ਕੀਤੀ ਪੁੱਛਗਿੱਛ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਇੰਦਰਨੀਲ ਸੇਨ ਦੁਰਗਾ ਪੂਜਾ ਦੇ ਪ੍ਰੀਵਿਊ ਸ਼ੋਅ ਆਯੋਜਿਤ ਕਰਨ ਅਤੇ ਪਾਸ ਦੀ ਵਿਕਰੀ ’ਚ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ’ਚ ਬੁੱਧਵਾਰ ਨੂੰ ਇੱਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਅੱਗੇ ਪੇਸ਼ ਹੋਏ। ਈ. ਡੀ. ਨੇ ਇਸ ਮਾਮਲੇ ਦੀ ਜਾਂਚ ਹੇਠ ਮੰਗਲਵਾਰ ਨੂੰ ਸੇਨ ਅਤੇ ਹੋਰ ਲੋਕਾਂ ਨਾਲ ਸਬੰਧਤ 15 ਟਿਕਾਣਿਆਂ ਦੀ ਤਲਾਸ਼ੀ ਲਈ ਸੀ।

ਪਿਛਲੀ ਤ੍ਰਿਣਮੂਲ ਕਾਂਗਰਸ ਸਰਕਾਰ ਵਿਚ ਸਾਬਕਾ ਮੰਤਰੀ ਸੇਨ ਸਵੇਰੇ 10:45 ਵਜੇ ਕੋਲਕਾਤਾ ਦੇ ਸੀ. ਜੀ. ਓ. ਕੰਪਲੈਕਸ ਵਿਚ ਈ. ਡੀ. ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਈ. ਡੀ. ਦੇ ਇਕ ਅਧਿਕਾਰੀ ਨੇ ਕਿਹਾ, ‘‘ਸਾਡੇ ਅਧਿਕਾਰੀ ਸੇਨ ਤੋਂ ਦੁਰਗਾ ਪੂਜਾ ਸਮਾਗਮਾਂ ਦੀਆਂ ਟਿਕਟਾਂ ਬਹੁਤ ਜ਼ਿਆਦਾ ਕੀਮਤਾਂ ’ਤੇ ਵੇਚਣ ਦੇ ਦੋਸ਼ਾਂ ’ਤੇ ਪੁੱਛਗਿੱਛ ਕਰ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਲੈਣ-ਦੇਣ ਦੀ ਪ੍ਰਕਿਰਿਆ ਦੀ ਜਾਂਚ ਕਰ ਰਹੇ ਹਾਂ, ਜਿਸ ਵਿਚ ਫੰਡ ਇਕੱਠਾ ਕਰਨ ਤੇ ਉਸ ਨੂੰ ਟ੍ਰਾਂਸਫਰ ਕਰਨ ਤੇ ਇਸ ਨਾਲ ਸਬੰਧਤ ਲੋਕਾਂ ਦੀ ਭੂਮਿਕਾ ਸ਼ਾਮਲ ਹੈ।’’


author

Harpreet SIngh

Content Editor

Related News