ਪੰਜਾਬ ਕਾਂਗਰਸ ਵੱਡੀ ਹਲਚਲ, ਪ੍ਰਧਾਨਗੀ ਤੋਂ ਅਸਤੀਫੇ ਮਗਰੋਂ ਰਾਜਾ ਵੜਿੰਗ ਦਾ ਵੱਡਾ ਬਿਆਨ
Thursday, Oct 01, 2026 - 06:30 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਕਿਹਾ ਕਿ ਉਹ ਦਿੱਲੀ ਜਾ ਰਹੇ ਹਨ, ਦਿੱਲੀ ਤੋਂ ਮੁੜਨ ਮਗਰੋਂ ਸਾਰਿਆਂ ਨਾਲ ਬੈਠ ਕੇ ਗੱਲਬਾਤ ਕਰਨਗੇ, ਫੇਰ ਮੈਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ। ਵੜਿੰਗ ਨੇ ਕਿਹਾ ਕਿ ਮੇਰੇ ਕੋਲ ਅਜੇ ਕਹਿਣ ਨੂੰ ਕੁਝ ਨਹੀਂ ਹੈ ਪਰ ਕੱਲ੍ਹ ਤਕ ਮੇਰੇ ਕੋਲ ਹਰ ਸਵਾਲ ਦਾ ਜਵਾਬ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਚਾਹੁਣ ਵਾਲੇ ਅਤੇ ਪੰਜਾਬ ਦੇ ਲੋਕ ਜੋ ਜਾਨਣਾ ਚਾਹੁੰਦੇ ਹਨ ਉਨ੍ਹਾਂ ਤੱਕ ਮੈਂ ਆਪਣੀ ਗੱਲ ਪਹੁੰਚਾਵਾਂਗਾ। ਕੁੱਝ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਆਪਣਿਆਂ ਨਾਲ ਸਲਾਹ ਕਰਕੇ ਉਸ ਉਪਰ ਚਰਚਾ ਕੀਤੀ ਜਾਂਦੀ ਹੈ, ਅਜੇ ਬਹੁਤ ਚੀਜ਼ਾਂ ਉਪਰ ਕਲੈਰਿਟੀ ਨਹੀਂ ਹੋਈ ਹੈ। ਉਹ ਪ੍ਰੋਟੋਕਲ ਦੇ ਦਾਇਰੇ ਵਿਚ ਹਨ, ਇਸ ਲਈ ਮੈਂ ਬਿਨਾਂ ਕਲੈਰਿਟੀ 'ਤੇ ਕੋਈ ਗੱਲ ਨਹੀਂ ਕਰਾਂਗਾ। ਇਹ ਵੀ ਪਤਾ ਲੱਗਾ ਹੈ ਕਿ ਰਾਜਾ ਵੜਿੰਗ ਰਾਹੁਲ ਗਾਂਧੀ ਨਾਲ ਭਲਕੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਮੁਲਾਕਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਰਾਜਾ ਵੜਿੰਗ ਦੇ ਅਸਤੀਫੇ 'ਤੇ ਰਵਨੀਤ ਬਿੱਟੂ ਦਾ ਤੰਜ
ਵੜਿੰਗ ਨੇ ਸੋਸ਼ਲ ਮੀਡੀਆ 'ਤੇ ਖ਼ੁਦ ਨੂੰ ਲਿਖਿਆ 'ਸਾਬਕਾ ਪ੍ਰਧਾਨ'
ਇਥੇ ਇਹ ਦੱਸਣਯੋਗ ਹੈ ਕਿ ਰਾਜਾ ਵੜਿੰਗ ਨੇ ਅਸਤੀਫ਼ੇ ਦੀਆਂ ਚਰਚਾਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਖ਼ੁਦ ਨੂੰ 'ਸਾਬਕਾ ਪ੍ਰਧਾਨ' ਲਿਖ ਲਿਆ ਹੈ। ਆਪਣੇ 'ਐਕਸ' ਅਕਾਊਂਟ ਦੇ ਬਾਇਓ ਵਿਚ ਰਾਜਾ ਵੜਿੰਗ ਨੇ ਖ਼ੁਦ ਨੂੰ ਪੰਜਾਬ ਕਾਂਗਰਸ ਦਾ ਸਾਬਕਾ ਪ੍ਰਧਾਨ ਲਿਖਿਆ ਹੈ। ਦੱਸ ਦਈਏ ਕਿ ਬੀਤੀ ਦੇਰ ਰਾਤ ਤੋਂ ਹੀ ਰਾਜਾ ਵੜਿੰਗ ਦੇ ਅਸਤੀਫ਼ੇ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਤੇ ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਛੇਤੀ ਹੀ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਮਰਿੰਦਰ ਸਿੰਘ ਰਾਜਾ ਵੜਿੰਗ ਦਿੱਲੀ ਤਲਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
