''ਸੰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਭੇਜਾਂਗੇ ਜੇਲ'', CM ਸ਼ੁਭੇਂਦੂ ਨੇ ਕਰ ''ਤਾ ਵੱਡਾ ਐਲਾਨ
Sunday, Sep 27, 2026 - 06:39 PM (IST)
ਕੋਲਕਾਤਾ, (ਏਜੰਸੀ)-ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਸੂਬੇ ’ਚ ਹਾਲਾਤ ਹੁਣ ਬਦਲ ਗਏ ਹਨ ਅਤੇ ਉਨ੍ਹਾਂ ਦੀ ਸਰਕਾਰ ‘ਗਊਮਾਤਾ’ ਦੀ ਰੱਖਿਆ ਕਰੇਗੀ ਅਤੇ ਸਾਧੂ-ਸੰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਜੇਲ ਭੇਜੇਗੀ। ਸ਼ੁਭੇਂਦੂ ਨੇ ਇੱਥੇ ਨੇਤਾਜੀ ਇੰਡੋਰ ਸਟੇਡੀਅਮ ’ਚ ਬਾਂਗੁਰ ਜਾਗਰਣ ਮੰਚ ਵੱਲੋਂ ਆਯੋਜਿਤ ਭਗਵਦ ਗੀਤਾ ਪਾਠ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਧਰਮ ਦਾ ਪਾਲਣ ਕਰਨ ਜਾਂ ਉਸ ਨੂੰ ਹੱਲਾਸ਼ੇਰੀ ਦੇਣ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ, ‘‘ਬਿਨਾਂ ਕਿਸੇ ਝਿਜਕ ਦੇ ਭਗਵਦ ਗੀਤਾ ਦਾ ਪਾਠ ਕਰੋ ਅਤੇ ਇਸ ਨੂੰ ਵੰਡੋ, ਹਨੂਮਾਨ ਚਾਲੀਸਾ ਵੰਡੋ। ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰੋ, ਸ਼ੰਖ ਵਜਾਓ; ਡਰਨ ਦੀ ਕੋਈ ਲੋੜ ਨਹੀਂ ਹੈ। ਮੌਸਮ ਬਦਲ ਗਿਆ ਹੈ।’’ ਮੁੱਖ ਮੰਤਰੀ ਸ਼ੁਭੇਂਦੂ ਨੇ ਕਿਹਾ, ‘‘ਟਿੱਕਾ, ਸ਼ਿਖਾ, ਧੋਤੀ ਅਤੇ ਤੁਲਸੀ ਵਾਲੀ ਸਰਕਾਰ ਆ ਗਈ ਹੈ। ‘ਗਊਮਾਤਾ’ ਦੀ ਰੱਖਿਆ ਕਰਨ ਵਾਲੀ ਸਰਕਾਰ ਆ ਗਈ ਹੈ।’’
ਇਸ ਪ੍ਰੋਗਰਾਮ ’ਚ 11,000 ਲੋਕਾਂ ਨੇ ਇਕ ੱਠਿਆਂ ਭਗਵਦ ਗੀਤਾ ਦਾ ਪਾਠ ਕੀਤਾ। ਸ਼ੁਭੇਂਦੂ ਨੇ ਸਭਾ ’ਚ ਮੌਜੂਦ ਲੋਕਾਂ ਨੂੰ ਵੰਡ ਪਾਉਣ ਵਾਲੀਆਂ ਤਾਕਤਾਂ ਖਿਲਾਫ ਚੌਕਸ ਰਹਿਣ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ, ‘‘ਸਾਨੂੰ ਉਨ੍ਹਾਂ ‘ਟੁਕੜੇ-ਟੁਕੜੇ ਗੈਂਗ’ ਖਿਲਾਫ ਇਕਜੁੱਟ ਅਤੇ ਚੌਕਸ ਰਹਿਣਾ ਪਵੇਗਾ, ਜੋ ‘ਕਸ਼ਮੀਰ ਮੰਗੇ ਆਜ਼ਾਦੀ’ ਦੇ ਨਾਅਰੇ ਲਾਉਂਦੇ ਹਨ।’’
