ਕੇਂਦਰ ਨੇ ਪੱਛਮੀ ਬੰਗਾਲ ਦੇ DGP ਸਿਧਾਰਥ ਗੁਪਤਾ ਨੂੰ ਕਾਰਜਕਾਲ 6 ਮਹੀਨੇ ਵਧਾਇਆ

Wednesday, Oct 07, 2026 - 01:12 PM (IST)

ਕੇਂਦਰ ਨੇ ਪੱਛਮੀ ਬੰਗਾਲ ਦੇ DGP ਸਿਧਾਰਥ ਗੁਪਤਾ ਨੂੰ ਕਾਰਜਕਾਲ 6 ਮਹੀਨੇ ਵਧਾਇਆ

ਕੋਲਕਾਤਾ (ਏਜੰਸੀ)- ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਪੱਛਮੀ ਬੰਗਾਲ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਸਿਧਾਰਥ ਗੁਪਤਾ ਦੇ ਕਾਰਜਕਾਲ ਨੂੰ 6 ਮਹੀਨੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤਾ ਦਾ ਮੌਜੂਦਾ ਕਾਰਜਕਾਲ 31 ਅਕਤੂਬਰ ਨੂੰ ਖ਼ਤਮ ਹੋਣਾ ਸੀ।

ਉਨ੍ਹਾਂ ਦੱਸਿਆ ਕਿ 1992 ਬੈਚ ਦੇ ਭਾਰਤੀ ਪੁਲਸ ਸੇਵਾ (ਆਈਪੀਐੱਸ) ਅਧਿਕਾਰੀ ਗੁਪਤਾ ਦੇ ਕਾਰਜਕਾਲ ਦਾ ਵਿਸਥਾਰ ਜਨਹਿੱਤ 'ਚ ਕੀਤਾ ਗਿਆ ਹੈ। ਇਸ ਲਈ ਅਖਿਲ ਭਾਰਤੀ ਸੇਵਾ (ਮੌਤ-ਸਹਿ-ਸੇਵਾਮੁਕਤੀ ਲਾਭ) ਨਿਯਮ, 1958 ਦੇ ਨਿਯਮ 16 (1) 'ਚ ਛੋਟ ਦਿੱਤੀ ਗਈ ਹੈ। ਗੁਪਤਾ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਮਾਰਚ 'ਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦਾ ਪੁਲਸ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਮੂਲ ਸੇਵਾਮੁਕਤੀ ਮਿਆਦ 30 ਅਪ੍ਰੈਲ ਤੋਂ ਅੱਗੇ 6 ਮਹੀਨੇ ਦਾ ਸੇਵਾ ਵਿਸਥਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News