ਮਨੀ ਲਾਂਡਰਿੰਗ ਮਾਮਲੇ ''ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਦੇ ਅਹਾਤੇ ''ਤੇ ED ਦੀ ਛਾਪੇਮਾਰੀ

Tuesday, Sep 29, 2026 - 10:08 AM (IST)

ਮਨੀ ਲਾਂਡਰਿੰਗ ਮਾਮਲੇ ''ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਦੇ ਅਹਾਤੇ ''ਤੇ ED ਦੀ ਛਾਪੇਮਾਰੀ

ਕੋਲਕਾਤਾ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਇੰਦਰਨੀਲ ਸੇਨ ਅਤੇ ਹੋਰਾਂ ਦੇ ਅਹਾਤਿਆਂ 'ਤੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਛਾਪਾ ਮਾਰਿਆ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁੱਲ 15 ਥਾਵਾਂ ਦੀ ਤਲਾਸ਼ੀ ਲਈ ਗਈ ਹੈ। ਇਹ ਕਾਰਵਾਈ ਦੁਰਗਾ ਪੂਜਾ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਾਲੀ ਇਕ ਸੰਸਥਾ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੇ ਸਬੰਧ ਵਿਚ ਕੀਤੀ ਗਈ ਸੀ। 

ਇਹ ਵੀ ਪੜ੍ਹੋ : FBI ਦੀ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ 'ਚ ਗੋਲਡੀ ਬਰਾੜ ਦਾ ਨਾਂ ਸ਼ਾਮਲ, ਰੱਖਿਆ 10 ਲੱਖ ਡਾਲਰ ਦਾ ਇਨਾਮ

ਇਸ ਸਬੰਧ ਵਿਚ ਅਧਿਕਾਰੀਆਂ ਦੇ ਅਨੁਸਾਰ ਦੋਸ਼ ਹੈ ਕਿ ਸੇਨ ਦੀ ਪਤਨੀ ਦੀ ਅਗਵਾਈ ਵਾਲੀ ਮਾਸਆਰਟ (ਮਹਾਨਿਰਵਾਨ ਰੋਡ ਮਾਸ ਆਰਟ ਸੋਸਾਇਟੀ) ਨੇ ਲੋਕਾਂ ਨਾਲ ਇਹ ਝੂਠਾ ਵਾਅਦਾ ਕਰਕੇ ਵੱਡੀ ਰਕਮ ਇਕੱਠੀ ਕੀਤੀ ਕਿ ਇਹ ਪੈਸਾ ਯੂਨੈਸਕੋ-ਪ੍ਰਯੋਜਿਤ ਸੰਗਠਨ ਲਈ ਹੈ। ਦੋਸ਼ ਹੈ ਕਿ ਬਾਅਦ ਵਿਚ ਇਨ੍ਹਾਂ ਪੈਸੇ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ ਗਈ ਸੀ। ਈਡੀ ਵਲੋਂ ਕੀਤੀ ਗਈ ਕਾਰਵਾਈ 'ਤੇ ਸੇਨ ਜਾਂ ਮਾਸਆਰਟ ਵਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਤਿਕਿਰਿਆ ਨਹੀਂ ਮਿਲੀ।

ਇਹ ਵੀ ਪੜ੍ਹੋ : Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News