ਕੇਂਦਰ ਨੇ ਪੱਛਮੀ ਬੰਗਾਲ ’ਚ 35 ਰੁਪਏ ਕਿਲੋ ਦੀ ਕੀਮਤ ’ਤੇ 1,400 ਟਨ ਪਿਆਜ਼ ਵੇਚਿਆ

Thursday, Sep 24, 2026 - 12:54 AM (IST)

ਕੇਂਦਰ ਨੇ ਪੱਛਮੀ ਬੰਗਾਲ ’ਚ 35 ਰੁਪਏ ਕਿਲੋ ਦੀ ਕੀਮਤ ’ਤੇ 1,400 ਟਨ ਪਿਆਜ਼ ਵੇਚਿਆ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ’ਚ ਪਿਆਜ਼ ਦੀਆਂ ਕੀਮਤਾਂ ’ਤੇ ਠੱਲ੍ਹ ਪਾਉਣ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਪੱਛਮੀ ਬੰਗਾਲ ’ਚ 1,400 ਟਨ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ’ਤੇ ਉਪਲੱਬਧ ਕਰਵਾਇਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਦੱਸਿਆ ਕਿ ਸੂਬੇ ’ਚ ਪਿਆਜ਼ ਦੀ ਸਪਲਾਈ ਹੋਰ ਵਧਾਈ ਜਾਵੇਗੀ। ਮੁੱਲ ਸਥਿਰਤਾ ਫੰਡ ਦੇ ਬਫਰ ਸਟਾਕ ਤੋਂ ਪਿਆਜ਼ ਲੈ ਕੇ ਚੱਲਣ ਵਾਲੀ ‘ਕਾਂਦਾ ਐਕਸਪ੍ਰੈੱਸ’ 24 ਸਤੰਬਰ ਨੂੰ ਕੋਲਕਾਤਾ ਪਹੁੰਚੇਗੀ। ਇਸ ਖੇਪ ਨੂੰ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕੋਲਕਾਤਾ ਅਤੇ ਆਸ-ਪਾਸ ਦੇ ਜ਼ਿਲਿਆਂ ’ਚ ਵਿਕਰੀ ਲਈ ਭੇਜਿਆ ਜਾਵੇਗਾ।
ਨੈਫੇਡ ਅਤੇ ਐੱਨ. ਸੀ. ਸੀ. ਐੱਫ. ਦੀ ਮੋਬਾਈਲ ਵੈਨ ਰਾਹੀਂ ਪਹਿਲਾਂ ਹੀ ਕਰੀਬ 1,400 ਟਨ ਪਿਆਜ਼ ਵੰਡਿਆ ਜਾ ਚੁੱਕਾ ਹੈ।

100 ਤੋਂ ਵੱਧ ਸ਼ਹਿਰਾਂ ’ਚ ਪਹੁੰਚਿਆ ਬਫਰ ਪਿਆਜ਼
ਕੋਲਕਾਤਾ ’ਚ 25 ਤੋਂ ਵੱਧ ਥਾਵਾਂ ’ਤੇ ਪਿਆਜ਼ ਦੀ ਪ੍ਰਚੂਨ (ਰਿਟੇਲ) ਵਿਕਰੀ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਕੋਲੇ ਮਾਰਕੀਟ, ਮੇਚੂਆ ਮੰਡੀ, ਮਾਨਿਕਤਲਾ ਅਤੇ ਸ਼ਿਆਮ ਬਾਜ਼ਾਰ ਮੁੱਖ ਹਨ। ਸਰਕਾਰ ‘ਸੁਫਲ ਬਾਂਗਲਾ’ ਜ਼ਰੀਏ ਵੀ ਪਿਆਜ਼ ਵੇਚਣ ਦੀ ਸੰਭਾਵਨਾ ਭਾਲ ਰਹੀ ਹੈ। ਕੇਂਦਰ ਨੇ 24 ਅਗਸਤ ਤੋਂ ਬਫਰ ਸਟਾਕ ਤੋਂ ਪਿਆਜ਼ ਦੀ ਨਿਸ਼ਾਨਬੱਧ ਵਿਕਰੀ ਸ਼ੁਰੂ ਕੀਤੀ ਸੀ। ਹੁਣ ਤੱਕ 100 ਤੋਂ ਵੱਧ ਸ਼ਹਿਰਾਂ ’ਚ ਪਿਆਜ਼ ਪਹੁੰਚਾਇਆ ਜਾ ਚੁੱਕਾ ਹੈ। ਸਰਕਾਰ ਅਨੁਸਾਰ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪਿਛਲੇ ਹਫਤੇ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਸਥਿਰ ਰਹੀਆਂ ਜਾਂ ਘਟੀਆਂ ਹਨ।
 


author

Inder Prajapati

Content Editor

Related News